ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਔਰਤਾਂ ਘਰੇਲੂ ਹਿੰ-ਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਵਿਆਹ ਤੋਂ ਬਾਅਦ ਕੁੱਟਮਾਰ ਕਰਕੇ ਉਨ੍ਹਾਂ ਨੂੰ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਯੂ ਪੀ ਦੇ ਹਰਦੋਈ ਜ਼ਿਲੇ ਤੋਂ ਸਾਹਮਣੇ ਆਇਆ।ਜਦੋਂ ਦੋ ਮਹੀਨੇ ਬਾਅਦ ਹੀ ਇੱਕ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਨੇ ਕੁੱ-ਟ ਮਾ-ਰ ਕੇ ਘਰੋਂ ਬਾਹਰ ਕਰ ਦਿੱਤਾ।ਉਸ ਤੋਂ ਬਾਅਦ ਲੜਕੀ ਆਪਣੇ ਪੇਕੇ ਪਰਿਵਾਰ ਰਹਿ ਰਹੀ ਸੀ,ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਘਰੇਲੂ ਹਿੰ-ਸਾ ਦਾ ਮੁਕੱਦਮਾ ਦਰਜ ਕਰਵਾ ਦਿੱਤਾ।ਜਿਸ ਦੇ ਸੰਬੰਧ ਵਿਚ ਲੜਕੀ ਦਾ
ਪਤੀ ਕਚਹਿਰੀ ਵਿੱਚ ਆਇਆ ਹੋਇਆ ਸੀ। ਇਸੇ ਦੌਰਾਨ ਉਹ ਆਪਣੀ ਸੱਸ ਨਾਲ ਟਕਰਾ ਜਾਂਦਾ ਹੈ ਅਤੇ ਇੱਥੇ ਉਸ ਦੀ ਸੱਸ ਉਸ ਨੂੰ ਚੱਪਲਾਂ ਨਾਲ ਕੁੱਟਣ ਲੱਗ ਜਾਂਦੀ ਹੈ।ਇਸ ਮੌਕੇ ਦੀ ਵੀਡੀਓ ਨਜ਼ਦੀਕ ਖਡ਼੍ਹੇ ਲੋਕਾਂ ਵੱਲੋਂ ਬਣਾਈ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਸਾਂਝੀ ਕਰ ਦਿੱਤੀ ਜਾਂਦੀ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ,ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਭਾਵ ਲੜਕੀ ਦੀ ਵੀ ਕੋਈ ਨਾ ਕੋਈ ਗਲਤੀ ਜ਼ਰੂਰ ਹੋਵੇਗੀ,ਜਿਸ ਕਾਰਨ ਉਸ ਦੀ ਕੁੱ-ਟ-ਮਾ-ਰ ਕੀਤੀ ਗਈ।
ਪਰ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੜਕਾ ਆਪਣੀ ਸੱਸ ਉੱਤੇ ਹੱਥ ਚੁੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਦੀ ਸੱਸ ਵੀ ਲਗਾਤਾਰ ਉਸ ਨੂੰ ਚੱਪਲਾਂ ਨਾਲ ਕੁੱਟਦੀ ਹੋਈ ਦਿਖਾਈ ਦੇ ਰਹੀ ਹੈ। ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਬਹੁਤ ਸਾਰੇ ਘਰਾਂ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਘਰੇਲੂ ਹਿੰ-ਸਾ ਕੀਤੀ ਜਾਂਦੀ ਹੈ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,
ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।