ਗ਼ਰੀਬੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਬਾਹਰ ਨਿਕਲੀ ਇਹ ਸੁਰਾਂ ਦੀ ਮਲਿਕਾ

Uncategorized

ਸਾਡੇ ਪੰਜਾਬ ਵਿੱਚ ਗਾਇਕਾਂ ਦੀ ਕੋਈ ਕਮੀ ਨਹੀਂ ਹੈ ਅਤੇ ਬਹੁਤ ਸਾਰੇ ਅਜਿਹੇ ਬੱਚੇ ਵੀ ਹਨ, ਜੋ ਗਾਇਕੀ ਦੀ ਲਾਈਨ ਵੱਲ ਤੁਰ ਪਏ ਹਨ ਭਾਵ ਉਨ੍ਹਾਂ ਵੱਲੋਂ ਡਟ ਕੇ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਚੰਗੇ ਕਲਾਕਾਰ ਬਣ ਸਕਣ।ਇਸੇ ਤਰ੍ਹਾਂ ਨਾਲ ਲੁਧਿਆਣਾ ਦੀ ਰਹਿਣ ਵਾਲੀ ਰਾਸ਼ੀ ਸਲੀਮ,ਜਿਸ ਦੀ ਉਮਰ ਸਿਰਫ ਅੱਠ ਸਾਲ ਹੈ ਬਹੁਤ ਵਧੀਆ ਗਾਉਂਦੀ ਹੈ।ਉਸ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਇਹ ਸੁਪਨਾ ਸੀ ਕਿ ਇਹ ਵੱਡੀ ਹੋ ਕੇ ਇੱਕ ਵਧੀਆ ਸਿੰਗਰ ਬਣੇ ਅਤੇ ਉਸ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਹ ਦਿਨ ਰਾਤ ਮਿਹਨਤ ਕਰ ਰਹੀ ਹੈ।ਇਸ ਨੇ ਦੱਸਿਆ ਕਿ

ਇਹ ਸਵੇਰੇ ਚਾਰ ਵਜੇ ਉੱਠ ਕੇ ਰਿਆਜ਼ ਕਰਦੀ ਹੈ ਅਤੇ ਸ਼ਾਮੀਂ ਟਿਊਸ਼ਨ ਤੋਂ ਆਉਣ ਤੋਂ ਬਾਅਦ ਘਰ ਆ ਕੇ ਇਹ ਦੁਬਾਰਾ ਤੋਂ ਰਿਆਜ਼ ਕਰਦੀ ਹੈ।ਦੱਸ ਦਈਏ ਕਿ ਰਾਸ਼ੀ ਸਲੀਮ ਬਹੁਤ ਵਧੀਆ ਗਾ ਲੈਂਦੀ ਹੈ ਅਤੇ ਇਹ ਇੱਕ ਰਿਅੈਲਿਟੀ ਸ਼ੋਅ ਦੇ ਵਿੱਚ ਵੀ ਗਾ ਚੁੱਕੀ ਹੈ।ਜਿੱਥੇ ਮਾਸਟਰ ਸਲੀਮ ਨੇ ਰਾਸੀ ਸਲੀਮ ਨੂੰ ਬਹੁਤ ਹੌਸਲਾ ਦਿੱਤਾ ਸੀ,ਕਿਉਂਕਿ ਰਾਸ਼ੀ ਸਲੀਮ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਰਾਸ਼ੀ ਸਲੀਮ ਬਹੁਤ ਜ਼ਿਆਦਾ ਭਾਵੁਕ ਰਹਿੰਦੀ ਸੀ। ਪਰ ਜਦੋਂ ਤੋਂ ਮਾਸਟਰ ਸਲੀਮ ਨੇ ਉਸ ਨੂੰ ਹੌਸਲਾ ਦਿੱਤਾ ਹੈ।ਉਸ ਤੋਂ ਬਾਅਦ ਉਹ ਇੱਕ ਵਾਰ ਫਿਰ ਤੋਂ ਉਸੇ ਰਸਤੇ ਤੇ

ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰੇਗੀ ਇੰਟਰਵਿਊ ਦੌਰਾਨ ਰਾਸ਼ੀ ਸਲੀਮ ਨੇ ਗੀਤ ਵੀ ਗਾ ਕੇ ਸੁਣਾਏ।ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਰਾਸ਼ੀ ਸਲੀਮ ਦੇ ਇਨ੍ਹਾਂ ਗਾਣਿਆਂ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਸੀ ਸਲੀਮ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਵਧੀਆ ਸਿੰਗਰ ਬਣੇਗੀ।ਕਿਉਂਕਿ ਉਸ ਨੂੰ ਸੁਰ ਤਾਲ ਦੀ ਕਾਫੀ ਵਧੀਆ ਜਾਣਕਾਰੀ ਹੈ ਅਤੇ ਉਸ ਦੀ ਉਮਰ ਦੇ ਹਿਸਾਬ ਨਾਲ ਜਿਸ ਤਰੀਕੇ ਦਾ ਉਹ ਗਾਉਂਦੀ ਹੈ,ਉਹ ਬਾਕਮਾਲ ਹੈ।ਇਸ ਤੋਂ ਇਲਾਵਾ ਜੇਕਰ

ਉਹ ਇਸੇ ਤਰੀਕੇ ਨਾਲ ਰਿਆਜ਼ ਕਰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿਚ ਉਹ ਆਪਣੇ ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰ ਲਵੇਗੀ।

Leave a Reply

Your email address will not be published. Required fields are marked *