ਅੱਜਕੱਲ੍ਹ ਸੜਕ ਹਾਦਸੇ ਦਿਨੋ ਦਿਨ ਵਧਦੇ ਜਾ ਰਹੇ ਹਨ।ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ,ਇਹ ਸੜਕ ਹਾਦਸਾ ੳੁਸ ਸਮੇਂ ਹੁੰਦੇ ਹਨ।ਜਦੋਂ ਲੋਕ ਸੜਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਨਸ਼ੇ ਦੀ ਹਾਲਤ ਵਿੱਚ ਵਾਹਨ ਜਲਾਉਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਚੰਡੀਗੜ੍ਹ ਦੇ ਮੁਲਾਂਪੁਰ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਇਕ ਸਰਕਾਰੀ ਰੋਡਵੇਜ਼ ਬੱਸ ਦਾ ਐਕਸੀਡੈਂਟ ਇੱਕ ਟਿੱਪਰ ਨਾਲ ਹੋ ਗਿਆ।ਭਾਵੇਂ ਕਿ ਇੱਥੇ ਲੋਕਾਂ ਦੀ ਜਾਨ ਬਚ ਗਈ,ਪਰ ਇਹ ਹਾਦਸਾ ਬਹੁਤ ਹੀ ਜ਼ਿਆਦਾ ਭਿਆਨਕ ਸੀ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ
ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰੋਡਵੇਜ਼ ਬੱਸ ਇੱਕ ਪਾਸੇ ਨੂੰ ਪਲਟ ਗਈ ਅਤੇ ਇਕ ਦਰੱਖਤ ਦੇ ਸਹਾਰੇ ਜਾ ਖੜ੍ਹੀ ਹੋਈ।ਜਿਸ ਕਾਰਨ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਬਚ ਗਈ।ਪਰ ਇਸ ਦੌਰਾਨ ਸਵਾਰੀਆਂ ਬਹੁਤ ਜ਼ਿਆਦਾ ਘਬਰਾਈਆਂ ਹੋਈਆਂ ਦਿਖਾਈ ਦੇ ਰਹੀਆਂ ਸੀ ਅਤੇ ਉਸ ਤੇ ਟਿੱਪਰ ਵਾਲੇ ਡਰਾਈਵਰ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਸਨ। ਜਾਣਕਾਰੀ ਮੁਤਾਬਕ ਇਸ ਵਿੱਚੋਂ ਬਹੁਤ ਸਾਰੀਆਂ ਵਿਦਿਆਰਥਣਾਂ ਵੀ ਸਵਾਰ ਸੀ ਜੋ ਪਟਵਾਰੀ ਦਾ ਪੇਪਰ ਦੇਣ ਲਈ ਜਾ ਰਹੀਆਂ ਸੀ।ਪਰ ਰਸਤੇ ਵਿੱਚ ਹੀ ਇਨ੍ਹਾਂ ਦਾ ਐਕਸੀਡੈਂਟ ਹੋ
ਗਿਆ,ਜਿਸ ਕਾਰਨ ਇਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।ਮੌਕੇ ਤੇ ਸਥਾਨਕ ਲੋਕਾਂ ਨੇ ਇਨ੍ਹਾਂ ਦੀ ਜਾਨ ਬਚਾਈ ਹੈ ਅਤੇ ਟਿੱਪਰ ਡਰਾਈਵਰ ਦੇ ਫ਼ਰਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਟਿੱਪਰ ਡਰਾਈਵਰ ਦਾ ਨਸ਼ਾ ਕੀਤਾ ਹੋਇਆ ਸੀ,ਜਿਸ ਕਾਰਨ ਉਸ ਨੇ ਰੋਡਵੇਜ਼ ਬੱਸ ਦੇ ਵਿੱਚ ਆਪਣਾ ਵਾਹਨ ਲਿਆ ਕੇ ਮਾਰਿਆ ਅਤੇ ਰੋਡਵੇਜ਼ ਬੱਸ ਪਲਟ ਗਈ।ਇਸ ਦੌਰਾਨ ਬਹੁਤ ਸਾਰੀਆਂ ਸਵਾਰੀਆਂ ਉੱਚੀ-ਉੱਚੀ ਰੋਂਦੀਆਂ ਹੋਈਆਂ ਵੀ ਦਿਖਾਈ ਦਿੱਤੀਆਂ।ਸੋ ਕੁੱਲ ਮਿਲਾ ਕੇ ਇਹ ਹਾਦਸਾ ਕਾਫੀ ਜ਼ਿਆਦਾ ਭਿਆਨਕ ਸੀ ਅਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ
ਟਿੱਪਰ ਡਰਾਈਵਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।