ਅੱਜਕੱਲ੍ਹ ਬਹੁਤ ਸਾਰੇ ਸੜਕ ਹਾਦਸੇ ਹੁੰਦੇ ਹਨ,ਜਿਨ੍ਹਾਂ ਵਿੱਚ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸ੍ਰੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਅੰਮ੍ਰਿਤਸਰ ਬਟਾਲਾ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ।ਇਸ ਹਾਦਸੇ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਇੱਥੇ ਇਕ ਸਕੂਲੀ ਬੱਸ ਅਤੇ ਆਲਟੋ ਗੱਡੀ ਦੇ ਵਿਚਕਾਰ ਟੱਕਰ ਹੋਈ ਆਲਟੋ ਗੱਡੀ ਦੇ ਵਿੱਚ ਇੱਕ ਆਦਮੀ ਅਤੇ ਇਕ ਔਰਤ ਸਵਾਰ ਸੀ,ਜਿਨ੍ਹਾਂ ਵਿੱਚੋਂ ਆਦਮੀ ਦੀ ਮੌਕੇ ਤੇ ਮੌਤ ਹੋਈ ਅਤੇ ਔਰਤ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ।ਜਿੱਥੇ ਉਸ ਨੇ ਦਮ ਤੋੜ
ਦਿੱਤਾ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਬਿਲਕੁਲ ਚੀਥੜੇ ਉਡਾ ਦਿੱਤੇ ਗਏ। ਜਾਣਕਾਰੀ ਮੁਤਾਬਕ ਇੱਥੇ ਗ਼ਲਤੀ ਸਕੂਲ ਬੱਸ ਡਰਾਈਵਰ ਦੀ ਸੀ ਜੋ ਡਿਵਾਈਡਰ ਤੋਂ ਆਪਣੀ ਗੱਡੀ ਨੂੰ ਗਲਤ ਸਾਈਡ ਵੱਲ ਮੋੜ ਰਿਹਾ ਸੀ। ਇਸੇ ਦੌਰਾਨ ਆਲਟੋ ਗੱਡੀ ਵਿਚ ਇਹ ਸਕੂਲੀ ਬੱਸ ਚ ਜਾ ਵੱਜੀ।ਉਸ ਤੋਂ ਬਾਅਦ ਇੱਕ ਟਰੱਕ ਡਰਾਈਵਰ ਦਾ ਵੀ ਬੈਲੇਂਸ ਵਿਗੜਿਆ ਅਤੇ ਇਸ ਹਾਦਸੇ ਵਿਚ ਉਸ ਟਰੱਕ ਡਰਾਈਵਰ ਦੀ ਜਾਨ ਵੀ ਖ-ਤ-ਰੇ ਵਿੱਚ ਪੈ ਗਈ ਸੀ।ਜਾਣਕਾਰੀ ਮੁਤਾਬਕ ਜੇ ਸਕੂਲ ਵਾਲੀ ਬੱਸ ਦੇ ਵਿੱਚ ਕੁਝ ਬੱਚੇ ਵੀ ਸਵਾਰ ਸੀ।ਪਰ ਇੱਥੇ ਕਿਸੇ ਵੀ ਬੱਚੇ
ਦੇ ਜ਼ਖ਼ਮੀ ਹੋਣ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆ ਰਹੀ।ਇਸ ਹਾਦਸੇ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ,ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕਰਨਗੇ।ਅਜਿਹੇ ਹਾਦਸਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਸੜਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਆਪਣੇ ਵਾਹਨਾਂ ਦੀ ਗਤੀ ਨੂੰ
ਹੌਲੀ ਰੱਖਿਆ ਜਾਵੇ।ਕਿਉਂ ਗਏ ਜੇਕਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਬਹੁਤ ਸਾਰੇ ਬੇਕਸੂਰ ਲੋਕ ਆਪਣੀ ਜਾਨ ਗਵਾ ਬੈਠਦੇ ਹਨ।