ਇਕ ਪਾਸੇ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਲੋਕਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।ਪਰ ਅਸਲ ਵਿੱਚ ਦੇਖਿਆ ਜਾਵੇ ਤਾਂ ਮੁੱਢਲੀਆਂ ਸਹੂਲਤਾਂ ਭਾਵ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਸਾਡੇ ਦੇਸ਼ ਵਿੱਚ ਬਹੁਤ ਹੀ ਮਾੜੀਆਂ ਹਨ।ਭਾਵੇਂ ਕਿ ਕਈ ਥਾਵਾਂ ਉੱਤੇ ਸਰਕਾਰੀ ਹਸਪਤਾਲ ਬਣੇ ਹੋਏ ਹਨ,ਪਰ ਇਨ੍ਹਾਂ ਹਸਪਤਾਲਾਂ ਵਿੱਚੋਂ ਲੋਕਾਂ ਦਾ ਸਹੀ ਇਲਾਜ ਨਹੀਂ ਹੋ ਪਾਉਂਦਾ।ਦਸ ਰੁਪਏ ਦੀ ਪਰਚੀ ਉੱਤੇ ਹਜ਼ਾਰਾਂ ਰੁਪਏ ਦੀ ਦਵਾਈ ਲਿਖ ਕੇ ਦੇ ਦਿੱਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਬਾਹਰੋਂ ਮੈਡੀਕਲ ਤੋਂ ਇਹ ਦਵਾਈ ਤੁਸੀਂ ਲੈ ਸਕਦੇ ਹੋ।ਬਹੁਤ
ਸਾਰੀਆਂ ਖ਼ਬਰਾਂ ਅਜਿਹੀਆਂ ਵੀ ਹੁੰਦੀਆਂ ਹਨ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਰੁਲਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ,ਪਰ ਮਰੀਜ਼ਾਂ ਤੱਕ ਇਨ੍ਹਾਂ ਦਵਾਈਆਂ ਨੂੰ ਨਹੀਂ ਪਹੁੰਚਾਇਆ ਜਾਂਦਾ।ਇੱਥੋਂ ਤਕ ਕਿ ਜਦੋਂ ਕੋਈ ਆਪਣੇ ਮਰੀਜ਼ ਨੂੰ ਲੈ ਕੇ ਹਸਪਤਾਲ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਨ੍ਹਾਂ ਨਾਲ ਬਹੁਤ ਹੀ ਮਾੜਾ ਵਤੀਰਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਭੁਪੇਸ਼ ਜਾਣ ਨਾਂ ਦੇ ਇਕ ਪੱਤਰਕਾਰ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣਾ ਸੀ।ਇਸ ਲਈ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ
ਵਿਚ ਲੈ ਕੇ ਆਉਂਦਾ ਹੈ।ਉਸ ਸਮੇਂ ਉਸਦੇ ਨਾਲ ਉਸਦੇ ਕੁਝ ਸਾਥੀ ਪੱਤਰਕਾਰ ਅਤੇ ਇੱਕ ਡਾਕਟਰ ਸੀ।ਪਰ ਸਰਕਾਰੀ ਹਸਪਤਾਲ ਵਿਚ ਜੋ ਡਾਕਟਰ ਮੌਜੂਦ ਸੀ ਉਸ ਨੇ ਮਰੀਜ਼ ਉਤੇ ਕੋਈ ਧਿਆਨ ਨਹੀਂ ਦਿੱਤਾ,ਬਲਕਿ ਇਸੀ ਵਾਲੇ ਕਮਰੇ ਦੇ ਵਿੱਚ ਉਹ ਆਪਣੇ ਮੋਬਾਈਲ ਉੱਤੇ ਵੀਡੀਓ ਵੇਖਦਾ ਰਿਹਾ।ਜਦੋਂ ਇਨ੍ਹਾਂ ਨੇ ਉਸ ਡਾਕਟਰ ਨੂੰ ਮਰੀਜ਼ ਨੂੰ ਚੈੱਕ ਕਰਨ ਲਈ ਕਿਹਾ ਤਾਂ ਉਸ ਸਮੇਂ ਉਹ ਡਾਕਟਰ ਇਨ੍ਹਾਂ ਦੇ ਗਲ ਪੈਣ ਲੱਗਿਆ ਭਾਵ ਇਨ੍ਹਾਂ ਨਾਲ ਹੱਥੋਪਾਈ ਕਰਨ ਲੱਗਿਆ।ਉਸ ਤੋਂ ਬਾਅਦ ਇਹ ਮਾਮਲਾ ਵਿਗੜ ਗਿਆ ਅਤੇ ਹੁਣ ਬਹੁਤ ਸਾਰੇ ਪੱਤਰਕਾਰਾਂ ਵੱਲੋਂ ਇਕੱਠੇ ਹੋ ਕੇ ਹਸਪਤਾਲ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਉਸ ਦਾ ਸਰਕਾਰੀ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।ਭੂਪੇਸ਼ ਜੈਨ ਦਾ
ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ। ਜੇਕਰ ਇਸ ਦੀ ਕੋਈ ਗਲਤੀ ਹੈ ਤਾਂ ਇਸ ਨੂੰ ਸਜ਼ਾ ਦਿੱਤੀ ਜਾਵੇ ਅਤੇ ਜੇਕਰ ਉਸ ਸਰਕਾਰੀ ਡਾਕਟਰ ਦੀ ਗਲਤੀ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।