11 ਅਗਸਤ ਦੀਆਂ ਮੁੱਖ ਖ਼ਬਰਾਂ,ਸਕੂਲ ਬੰਦ ਬਾਰੇ ਸਿੰਗਲਾ ਦਾ ਇਹ ਵੱਡਾ ਬਿਆਨ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਦੇਸ਼ ਅਤੇ ਦੁਨੀਆਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਲੈ ਕੇ ਆਉਂਦੇ ਹਨ,ਅੱਜ ਦੀਆਂ ਮੁੱਖ ਖ਼ਬਰਾਂ ਇਸ ਪ੍ਰਕਾਰ ਹਨ।ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ,ਜਿਸ ਮੀਟਿੰਗ ਵਿੱਚ ਉਨ੍ਹਾਂ ਨੇ ਖੇਤੀ ਨਾਲ ਸਬੰਧਿਤ ਤਿੰਨ ਕਾਨੂੰਨਾਂ ਉੱਤੇ ਚਰਚਾ ਕੀਤੀ।ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖਲ ਅੰਦਾਜੀ ਕਰਨ ਤਾਂ ਜੋ ਇਸ ਮਾਮਲੇ ਨੂੰ

ਸੁਲਝਾਇਆ ਜਾ ਸਕੇ।ਇਸ ਤੋਂ ਇਲਾਵਾ ਹੁਣ ਦੁਬਾਰਾ ਤੋਂ ਕੋਰੋਨਾ ਦਾ ਕਹਿਰ ਟੁੱਟਣ ਲੱਗਿਆ ਹੈ।ਜਾਣਕਾਰੀ ਮੁਤਾਬਕ ਕੈਨੇਡਾ ਵਿਚ ਤੇਤੀ ਸੌ ਚੁਰੰਜਾ ਨਵੇਂ ਕੇਸ ਦੇਖੇ ਗਏ ਹਨ। ਜਿਸ ਕਾਰਨ ਕੈਨੇਡਾ ਦੇ ਵਿੱਚ ਸਖਤਾਈ ਵਧਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਸਕੂਲਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਅਤੇ ਸਾਰੀਆਂ ਜਮਾਤਾਂ ਦੇ ਬੱਚੇ ਸਕੂਲ ਆ ਰਹੇ ਹਨ।ਪਰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੋਰੋਨਾ ਦੇ ਕੇਸ ਦੇਖੇ ਗਏ ਹਨ।ਜਿਸ ਤੋਂ

ਬਾਅਦ ਹਰੇਕ ਸਕੂਲ ਵਿੱਚ ਦਿਨ ਵਿੱਚ ਦੱਸ ਹਜ਼ਾਰ ਟੈਸਟ ਕਰਨ ਦਾ ਹੁਕਮ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਅਖਤਰੀ ਅਸੀਂ ਦੇਖਦੇ ਹਾਂ ਕਿ ਕਈ ਵਾਰ ਏਟੀਐਮ ਦੇ ਵਿੱਚੋਂ ਪੈਸੇ ਖ਼ਤਮ ਹੋ ਜਾਂਦੇ ਹਨ।ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਹੁਣ ਆਰ ਬੀ ਆਈ ਨੇ ਇਹ ਫ਼ੈਸਲਾ ਲਿਆ ਹੈ ਕਿ ਜੇਕਰ ਏਟੀਐਮ ਦੇ ਵਿੱਚੋਂ ਪੈਸਾ ਖ਼ਤਮ ਹੁੰਦਾ ਹੈ ਅਤੇ ਦਸ ਘੰਟਿਆਂ ਦੇ ਅੰਦਰ ਅੰਦਰ ਇਸ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਸਬੰਧਿਤ ਬੈਂਕ ਨੂੰ ਇਸ ਤੇ

ਜੁਰਮਾਨਾ ਦੇਣਾ ਹੋਵੇਗਾ।ਜਾਣਕਾਰੀ ਮੁਤਾਬਕ ਇਹ ਨਿਯਮ ਇਕ ਅਕਤੂਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ।ਸੋ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਏਟੀਐਮ ਨਾਲ ਸੰਬੰਧਿਤ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Leave a Reply

Your email address will not be published. Required fields are marked *