ਧੋਖੇ ਦੇ ਨਾਲ ਟਿਕਰੀ ਬਾਰਡਰ ਤੋਂ ਲੁਧਿਆਣੇ ਛੱਡ ਗਿਆ ਇਸ ਬੱਚੇ ਨੂੰ ਗਵਾਂਢੀ ,ਇਸ ਦੇ ਪਰਿਵਾਰ ਤੱਕ ਪਹੁੰਚਾਉਣ ਲਈ ਕਰੋ ਮਦਦ

Uncategorized

ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ, ਜੋ ਦੂਸਰਿਆਂ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਪਹਿਲਾਂ ਇੱਕ ਮਿੰਟ ਲਈ ਵੀ ਨਹੀਂ ਸੋਚਦੇ ਅਤੇ ਕਈ ਵਾਰ ਇਹ ਲੋਕ ਛੋਟੇ ਬੱਚਿਆਂ ਨਾਲ ਵੀ ਧੋਖਾਧੜੀ ਕਰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ,ਇੱਥੇ ਇੱਕ ਛੋਟੀ ਉਮਰ ਦਾ ਬੱਚਾ ਜਿਸ ਦਾ ਨਾਮ ਸਲਮਾਨ ਹੈ। ਉਸ ਨੂੰ ਕੋਈ ਗੁਮਰਾਹ ਕਰਕੇ ਲੁਧਿਆਣਾ ਵਿਚ ਛੱਡ ਗਿਆ ਹੈ ਅਤੇ ਹੁਣ ਇਹ ਬੱਚਾ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦਾ ਹੈ।ਇਹ ਆਪਣਾ ਪਤਾ ਟਿਕਾਣਾ ਦੱਸ ਰਿਹਾ ਹੈ, ਪਰ ਅਜੇ ਤੱਕ ਇਸ ਨੂੰ ਇਸ ਦੇ ਪਰਿਵਾਰ ਕੋਲ ਨਹੀਂ ਪਹੁੰਚਾਇਆ ਗਿਆ।ਇਸ ਬੱਚੇ ਨੇ ਦੱਸਿਆ

ਕਿ ਇਸ ਦਾ ਪਿੰਡ ਟੀਕਰੀ ਬਾਰਡਰ ਦੇ ਕੋਲ ਹੈ,ਜਿਸ ਦਾ ਨਾਮ ਟਿਕਰੀ ਹੈ।ਬੱਚੇ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਹ ਆਪਣੇ ਨਾਨਾ ਨਾਨੀ ਦੇ ਘਰ ਰਹਿੰਦਾ ਸੀ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।ਉਸ ਤੋਂ ਬਾਅਦ ਉਸਦੀ ਮਾਂ ਉਸਨੂੰ ਉਸਦੇ ਨਾਨਕੇ ਘਰ ਲੈ ਆਈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਇਕ ਕਬਜ਼ੇ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਹੈ।ਇਸ ਦਾ ਬੱਚੇ ਨੇ ਆਪਣੇ ਮਾਮਿਆਂ ਦੇ ਨਾਮ ਵੀ ਦੱਸੇ ਹਨ।ਸੋ ਇਹ ਬੱਚਾ ਕਾਫੀ ਜ਼ਿਆਦਾ ਘਬਰਾਇਆ ਹੋਇਆ ਹੈ।ਪਰ ਲੁਧਿਆਣਾ ਵਿਚ ਕੁਝ ਭਲੇ ਲੋਕਾਂ ਨੇ ਇਸ ਬੱਚੇ ਨੂੰ ਇਸ ਦੇ ਪਰਿਵਾਰ ਤੱਕ ਪਹੁੰਚਾਉਣ

ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਬੱਚੇ ਦੇ ਪਰਿਵਾਰ ਦੀ ਭਾਲ ਕੀਤੀ ਜਾਵੇਗੀ।ਨਾਲ ਹੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਂਝੀ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਜੋ ਇਸ ਬੱਚੇ ਬਾਰੇ ਜਲਦੀ ਤੋਂ ਜਲਦੀ ਖ਼ਬਰ ਫੈਲੇ ਅਤੇ ਇਹ ਖ਼ਬਰ ਇਸ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚੇ।ਇਸ ਬੱਚੇ ਨੇ ਦੱਸਿਆ ਕਿ ਇਸ ਦੀ ਮਾਂ ਨੇ ਇਸ ਨੂੰ ਇਨ੍ਹਾਂ ਦੇ ਇੱਕ ਗੁਆਂਢੀ ਨਾਲ ਭੇਜਿਆ ਸੀ ਤਾਂ ਜੋ ਇਹ ਲੁਧਿਆਣੇ ਵਿੱਚ ਆ ਕੇ ਕੋਈ ਕੰਮ ਕਰ ਸਿਖ ਸਕੇ।ਪਰ ਇਨ੍ਹਾਂ ਦਾ ਗੁਆਂਢੀ ਇਸ ਨੂੰ ਧੋ-ਖਾ

ਦੇ ਕੇ ਭੱਜ ਗਿਆ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤਕ ਇਸ ਬੱਚੇ ਨੂੰ ਇਸ ਦੇ ਪਰਿਵਾਰਕ ਮੈਂਬਰ ਮਿਲਦੇ ਹਨ।

Leave a Reply

Your email address will not be published.