ਅਕਸਰ ਹੀ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਤੋਂ ਘੱਟ ਸਮਝਿਆ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਅੱਜ ਵੀ ਧੀਆਂ ਨੂੰ ਕੁੱਖਾਂ ਦੇ ਵਿੱਚ ਮਰਵਾ ਦਿੰਦੇ ਹਨ।ਪਰ ਜੇਕਰ ਵੇਖਿਆ ਜਾਵੇ ਤਾਂ ਅੱਜਕੱਲ੍ਹ ਲੜਕੀਆਂ ਹਰ ਇੱਕ ਖੇਤਰ ਵਿੱਚ ਅੱਗੇ ਆ ਰਹੀਆਂ ਹਨ,ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ। ਇਸ ਤਰ੍ਹਾਂ ਦੀ ਇੱਕ ਉਦਾਹਰਣ ਤਿੰਨ ਲੜਕੀਆਂ ਨੇ ਮਿਲ ਕੇ ਪੇਸ਼ ਕੀਤੀ ਹੈ।ਇਨ੍ਹਾਂ ਤਿੰਨ ਲੜਕੀਆਂ ਨੇ ਇਕ ਛੋਟੀ ਜਿਹੀ ਰਸੋਈ ਖੋਲ੍ਹੀ ਹੈ,ਜਿਸ ਵਿੱਚ ਬਹੁਤ ਸਾਰਾ ਖਾਣਾ ਤਿਆਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਆਨਲਾਈਨ ਤਰੀਕੇ ਨਾਲ ਵੀ ਲੋਕਾਂ ਤਕ ਖਾਣਾ ਪਹੁੰਚਾਇਆ ਜਾ ਰਿਹਾ ਹੈ।ਲੋਕਾਂ ਨੂੰ ਇਨ੍ਹਾਂ
ਦਾ ਕੰਮ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ,ਜਿਸ ਕਾਰਨ ਇਨ੍ਹਾਂ ਦੇ ਚਾਰੇ ਪਾਸੇ ਚਰਚੇ ਹੋਣ ਲੱਗੇ ਹਨ।ਜਦੋਂ ਇਨ੍ਹਾਂ ਲੜਕੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਅਕਸਰ ਹੀ ਸੁਣਨ ਨੂੰ ਮਿਲਦਾ ਸੀ ਕਿ ਲੜਕੀਆਂ ਕੁਝ ਨਹੀਂ ਕਰ ਸਕਦੀਆਂ।ਇਨ੍ਹਾਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਤੰਗੀ ਆਉਣ ਲੱਗੀ ਤਾਂ ਉਸ ਸਮੇਂ ਇਨ੍ਹਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਇਹ ਇਸ ਤਰੀਕੇ ਨਾਲ ਇੱਕ ਰਸੋਈ ਤਿਆਰ ਕਰ ਲੈਣ ਉਸ ਤੋਂ ਬਾਅਦ ਇਨ੍ਹਾਂ ਨੇ ਬਹੁਤ ਸਾਰੀਆਂ ਥਾਵਾਂ ਤੇ
ਜਗ੍ਹਾ ਦੇਖੀ।ਪਰ ਆਖ਼ਿਰਕਾਰ ਇਨ੍ਹਾਂ ਨੇ ਆਪਣੀ ਇਕ ਰਸੋਈ ਬਣਾ ਲਈ।ਇਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ ਏਅਰਲਾਈਨਜ਼ ਵਿਚ ਕੰਮ ਕਰਦੀਆਂ ਸਨ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੜਕੀਆਂ ਕਾਫੀ ਜ਼ਿਆਦਾ ਪੜ੍ਹੀਆਂ ਲਿਖੀਆਂ ਹਨ।ਸੋ ਇਹ ਕੁਝ ਅਜਿਹਾ ਕਰਨਾ ਚਾਹੁੰਦੀਆਂ ਸੀ ਜੋ ਇਨ੍ਹਾਂ ਦਾ ਆਪਣਾ ਹੋਵੇ, ਜਿਸ ਤਰੀਕੇ ਨਾਲ ਲੋਕਾਂ ਨੂੰ ਇਨ੍ਹਾਂ ਦਾ
ਕੰਮ ਪਸੰਦ ਆ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਇਕ ਵੱਡਾ ਰੈਸਟੋਰੈਂਟ ਖੋਲ੍ਹਣ।