ਪਹਾੜੀ ਇਲਾਕਿਆਂ ਦੇ ਵਿੱਚੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ,ਜੋ ਦਿਲ ਨੂੰ ਦਹਿਲਾ ਦਿੰਦੀਆਂ ਹਨ।ਪਿਛਲੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ,ਜਿੱਥੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ ਸੀ।ਕਿਉਂਕਿ ਇਸ ਸਥਾਨ ਤੇ ਇਕ ਪਹਾੜ ਟੁੱਟ ਕੇ ਇਸ ਬੱਸ ਉੱਤੇ ਡਿੱਗ ਗਿਆ ਸੀ।ਇਸ ਬੱਸ ਦੇ ਵਿਚ ਕਰੀਬ ਚਾਲੀ ਸਵਾਰੀਆਂ ਸਵਾਰ ਸੀ ਜੋ ਮਲਬੇ ਦੇ ਹੇਠਾਂ ਦੱਬ ਗਈਆਂ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਇਸ ਸਬੰਧੀ ਜਲਦੀ ਤੋਂ ਜਲਦੀ ਕਾਰਵਾਈ
ਕੀਤੀ ਜਾਵੇ।ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਦੋ ਲੋਕ ਆਪਣੀ ਜਾਨ ਗੁਆ ਬੈਠੇ ਹਨ।ਹੁਣ ਤਕ ਦਸ ਜਣਿਅਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ,ਪਰ ਅਜੇ ਵੀ ਰੈਸਕਿਊ ਆਪਰੇਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ ਇਸ ਮਲਬੇ ਦੇ ਹੇਠਾਂ ਹੋਰ ਵੀ ਲੋਕ ਹੋ ਸਕਦੇ ਹਨ।ਸੋ ਬਹੁਤ ਸਾਰੀਆਂ ਟੀਮਾਂ ਲਗਾਈਆਂ ਗਈਆਂ ਹਨ,ਜੋ ਇਨ੍ਹਾਂ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰ ਰਹੀਆਂ ਹਨ।ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਲੋਕਾਂ ਦੀ ਸੁਰੱਖਿਆ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ
ਵੀ ਇਸ ਹਾਦਸੇ ਤੋਂ ਬਾਅਦ ਟਵੀਟ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਦੁੱਖ ਪ੍ਰਗਟ ਕੀਤਾ।ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ,ਜੋ ਅਣਸੁਖਾਵੀਆਂ ਹਨ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਤੋਂ ਇਕ ਮਾਮਲਾ ਸਾਹਮਣੇ ਆਇਆ ਸੀ।ਜਿਥੇ ਪਹਾੜ ਟੁੱਟਣ ਕਾਰਨ ਇਹ ਪੁਲ ਟੁੱਟ ਗਿਆ ਸੀ।ਇਸ ਹਾਦਸੇ ਵਿਚ ਨੌੰ ਜਣਿਆਂ ਨੇ ਆਪਣੀ ਜਾਨ ਗਵਾਈ ਸੀ।ਸੋ ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।ਜਿਹੜੇ ਲੋਕ ਇਸ ਮੌਸਮ ਵਿੱਚ ਪਹਾੜਾਂ ਵੱਲ ਜਾਣ ਦੀ ਤਿਆਰੀ ਕਰ ਰਹੇ ਹਨ,ਕਿਉਂਕਿ ਹੁਣ ਪਹਾੜਾਂ ਵੱਲ
ਮੌਸਮ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕਿਆ ਹੈ।ਕਈ ਥਾਵਾਂ ਤੇ ਬੱਦਲ ਫਟਣ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਬਹੁਤ ਸਾਰੀਆਂ ਥਾਵਾਂ ਤੇ ਪਹਾੜ ਖਿਸਕ ਰਹੇ ਹਨ,ਜਿਸ ਕਾਰਨ ਵੱਡੇ ਹਾਦਸੇ ਵਾਪਰ ਰਹੇ ਹਨ।