ਸਾਡੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਸੰਗੀਤ ਨੂੰ ਪਸੰਦ ਕਰਦੇ ਹਨ ਅਤੇ ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਗਾਇਕੀ ਵੱਲ ਵਧ ਰਹੇ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਗੀਤ ਰਿਲੀਜ਼ ਹੁੰਦੇ ਹਨ।ਇਨ੍ਹਾਂ ਗੀਤਾਂ ਦੇ ਵਿੱਚ ਨਵੇਂ ਗਾਇਕ ਵੀ ਸਾਹਮਣੇ ਆਉਂਦੇ ਹਨ।ਜੇਕਰ ਕਿਸੇ ਦੀ ਗਾਇਕੀ ਦੇ ਵਿਚ ਕੋਈ ਦਮ ਹੁੰਦਾ ਹੈ ਤਾਂ ਉਹ ਮਸ਼ਹੂਰ ਵੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅੱਜਕੱਲ੍ਹ ਪੈਸੇ ਦੇ ਦਮ ਤੇ ਵੀ ਆਵਾਜ਼ ਨੂੰ ਤੋੜਿਆ ਮਰੋੜਿਆ ਜਾਂਦਾ ਹੈ,ਜਿਸ ਕਾਰਨ ਕੁਝ ਗਾਇਕ ਅਜਿਹੇ ਹਨ।ਜਿਨ੍ਹਾਂ ਨੂੰ ਕਲਾਸੀਕਲ ਮਿਊਜ਼ਿਕ ਦੀ ਸਮਝ ਨਹੀਂ ਹੈ,ਪਰ ਫਿਰ ਵੀ ਮਸ਼ਹੂਰ ਹੋ ਰਹੇ
ਹਨ।ਪਰ ਉੱਥੇ ਹੀ ਕੁਝ ਲੋਕ ਅਜਿਹੇ ਹਨ,ਜਿਨ੍ਹਾਂ ਨੂੰ ਸੰਗੀਤ ਦੀ ਚੰਗੀ ਸਮਝ ਹੈ।ਪਰ ਫਿਰ ਵੀ ਬੁਲੰਦੀਆਂ ਨੂੰ ਨਹੀਂ ਛੂਹ ਪਾ ਰਹੇ,ਕਿਉਂਕਿ ਇਨ੍ਹਾਂ ਨੂੰ ਗ਼ਰੀਬੀ ਨੇ ਦੱਬ ਰੱਖਿਆ ਹੈ।ਇਸੇ ਤਰ੍ਹਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਪਿੰਡ ਵਿੱਚ ਦਿਉਰ ਭਰਜਾਈ ਦੀ ਇੱਕ ਜੋੜੀ ਜੋ ਕਿ ਬਹੁਤ ਹੀ ਵਧੀਆ ਗਾਉਂਦੇ ਹਨ।ਪਰ ਇਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗ਼ਰੀਬੀ ਹੈ।ਜਿਸ ਕਾਰਨ ਇਹ ਲੋਕਾਂ ਦੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਅਤੇ ਇਨ੍ਹਾਂ ਨੂੰ ਮਸ਼ਹੂਰੀ ਨਹੀਂ ਮਿਲ ਪਾ ਰਹੀ।ਲੜਕੀ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਨੂੰ ਸਕੂਲ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ।ਅਕਸਰ ਹੀ ਉਹ ਬਾਲ ਸਭਾ ਦੇ ਵਿੱਚ ਗਾਇਆ ਕਰਦੀ ਸੀ, ਜਦੋਂ ਉਸ ਦਾ ਵਿਆਹ
ਹੋਇਆ ਤਾਂ ਉਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਅਤੇ ਗਾਣਾ ਵੀ ਸੁਣਾਇਆ।ਉਸ ਤੋਂ ਬਾਅਦ ਦਿਉਰ ਅਤੇ ਭਰਜਾਈ ਮਿਲ ਕੇ ਗਾਣਾ ਗਾਉਣ ਲੱਗੇ।ਕਿਉਂਕਿ ਇਸ ਦੇ ਤਿਉਹਾਰ ਨੂੰ ਵੀ ਹਰਮੋਨੀਅਮ ਬਾਰੇ ਚੰਗੀ ਜਾਣਕਾਰੀ ਹੈ ਅਤੇ ਉਹ ਚੰਗਾ ਗਾ ਵੀ ਲੈਂਦੇ ਹਨ।ਸੋ ਇੰਟਰਵਿਊ ਦੌਰਾਨ ਇਨ੍ਹਾਂ ਨੇ ਬਹੁਤ ਵਧੀਆ ਗਾਣੇ ਵੀ ਸੁਣਾਏ ਲੋਕਾਂ ਵੱਲੋਂ ਇਨ੍ਹਾਂ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਅਤੇ ਹੌਸਲਾ ਵੀ ਦਿੱਤਾ ਜਾ ਰਿਹਾ ਹੈ ਕਿ ਜੇਕਰ
ਇਹ ਇਸੇ ਤਰੀਕੇ ਨਾਲ ਮਿਹਨਤ ਕਰਦੇ ਰਹਿਣਗੇ ਤਾਂ ਇਨ੍ਹਾਂ ਦੀ ਮਿਹਨਤ ਨੂੰ ਬੂਰ ਜ਼ਰੂਰ ਪਵੇਗਾ ਭਾਵ ਇਨ੍ਹਾਂ ਦੇ ਆਰਥਿਕ ਹਾਲਾਤ ਜ਼ਰੂਰ ਬਦਲਣਗੇ।