ਅੱਜਕੱਲ੍ਹ ਸਾਡੇ ਸਾਹਮਣੇ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਔਰਤਾਂ ਨੂੰ ਮਜਬੂਰੀ ਵਿੱਚ ਅਜਿਹੇ ਕੰਮ ਕਰਨੇ ਪੈਂਦੇ ਹਨ ਜੋ ਕਦੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇਹ ਕੰਮ ਕਰਨਾ ਪੈ ਸਕਦਾ ਹੈ। ਭਾਵੇਂ ਕਿ ਅੱਜਕੱਲ੍ਹ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਮੰਨਿਆ ਜਾਂਦਾ।ਇੱਥੋਂ ਤਕ ਕਿ ਔਰਤਾਂ ਅਤੇ ਮਰਦਾਂ ਨੂੰ ਵੀ ਹਰ ਇੱਕ ਖੇਤਰ ਵਿਚ ਬਰਾਬਰ ਮੌਕੇ ਦਿੱਤੇ ਜਾ ਰਹੇ ਹਨ।ਪਰ ਫਿਰ ਵੀ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਇਹ ਸੋਚ ਜ਼ਰੂਰ ਹੈ ਕਿ ਔਰਤਾਂ ਉਹ ਸਾਰੇ ਕੰਮ ਨਹੀਂ ਕਰ ਸਕਦੀਆਂ ਜੋ ਮਰਦ ਕਰ ਸਕਦੇ ਹਨ।ਪਰ ਅੱਜਕੱਲ੍ਹ ਸੜਕਾਂ ਉਤੇ ਆਮ ਹੀ ਅਸੀਂ ਦੇਖਦੇ ਹਾਂ ਕਿ ਬਹੁਤ
ਸਾਰੀਆਂ ਔਰਤਾਂ ਰੇਹੜੀਆਂ ਲਗਾ ਕੇ ਸਾਮਾਨ ਵੇਚਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਪਰ ਉਨ੍ਹਾਂ ਦੀਆਂ ਮਜਬੂਰੀਆਂ ਅਜਿਹੀਆਂ ਹੁੰਦੀਆਂ ਹਨ,ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਇਹ ਸਾਰੇ ਕੰਮ ਕਰਨੇ ਪੈਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਔਰਤ ਜੋ ਅੱਠ ਮਹੀਨੇ ਦੀ ਗਰਭਵਤੀ ਹੈ ਉਹ ਕੜ੍ਹੀ ਚੌਲ ਵੇਚਣ ਦਾ ਕੰਮ ਕਰਦੀ ਹੈ।ਕਿਉਂਕਿ ਇਸ ਦੇ ਪਤੀ ਦੀ ਮੌਤ ਤੋਂ ਡੇਢ ਮਹੀਨਾ ਪਹਿਲਾਂ ਹੋ ਚੁੱਕੀ ਹੈ।ਇਸ ਔਰਤ ਨਾਲ
ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਇਸ ਦੇ ਪਤੀ ਨੇ ਖੁ-ਦ-ਕੁ-ਸ਼ੀ ਕਰ ਲਈ ਸੀ। ਹੁਣ ਇਸ ਦੇ ਕਾਰਨ ਇਸ ਦੇ ਬਜ਼ੁਰਗ ਸੱਸ ਸਹੁਰਾ ਹਨ,ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ।ਇਸ ਤੋਂ ਇਲਾਵਾ ਘਰ ਵਿੱਚ ਇੱਕ ਅੱਠ ਸਾਲ ਦਾ ਬੱਚਾ ਹੈ।ਸੋ ਉਨ੍ਹਾਂ ਦਾ ਢਿੱਡ ਭਰਨ ਲਈ ਇਸ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ,ਕਿਉਂਕਿ ਕਿਸੇ ਵੱਲੋਂ ਵੀ ਇਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਔਰਤ ਦੀ
ਇਸ ਹਿੰਮਤ ਦੀ ਸਰਾਹਨਾ ਕੀਤੀ ਜਾ ਰਹੀ ਹੈ ਅਤੇ ਇਸ ਦੇ ਅੱਗੇ ਵਧਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।