ਉਡਾਣ ਭਰਨ ਤੋਂ ਪਹਿਲਾਂ ਹੀ ਬੁਝ ਗਿਆ ਗ਼ਰੀਬ ਘਰ ਦਾ ਚਿਰਾਗ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਨੌਜਵਾਨ ਵਿਅਕਤੀ ਇਕ ਹੈਲੀਕਾਪਟਰ ਵਿਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਵਿਅਕਤੀ ਨੇ ਇਹ ਹੈਲੀਕਾਪਟਰ ਖੁਦ ਹੀ ਤਿਆਰ ਕੀਤਾ ਸੀ ਅਤੇ ਇਹ ਇਸ ਦੀ ਜਾਂਚ ਪੜਤਾਲ ਕਰ ਰਿਹਾ ਸੀ।ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ,ਜਿਸ ਨੂੰ ਦੇਖਣ ਤੋਂ ਬਾਅਦ ਸਾਰਿਆਂ ਦੇ ਹੋਸ਼ ਉੱਡ ਗਏ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ਦਾ ਪੱਖਾ ਲਗਾਤਾਰ ਘੁੰਮ ਰਿਹਾ ਹੈ।ਪਰ ਇਸੇ ਦੌਰਾਨ ਪੱਖੇ ਦੇ ਵਿੱਚ ਕੁੱਝ ਵੱਜਦਾ ਹੈ। ਉਸ ਤੋਂ ਬਾਅਦ

ਹੈਲੀਕਾਪਟਰ ਟੇਢਾ ਹੋ ਜਾਂਦਾ ਹੈ ਅਤੇ ਹੈਲੀਕਾਪਟਰ ਦੇ ਵਿੱਚ ਬੈਠਾ ਹੋਇਆ ਨੌਜਵਾਨ ਵਿਅਕਤੀ ਆਪਣੀ ਜਾਨ ਗਵਾ ਬੈਠਦਾ ਹੈ। ਜਾਣਕਾਰੀ ਮੁਤਾਬਕ ਇਸ ਨੌਜਵਾਨ ਵਿਅਕਤੀ ਦੀ ਗਰਦਨ ਉੱਤੇ ਹੈਲੀਕਾਪਟਰ ਦੇ ਪੱਖਾ ਵੱਜਦਾ ਹੈ, ਜਿਸ ਤੋਂ ਬਾਅਦ ਉਸਦੀ ਗਰਦਨ ਵੰਡੀ ਜਾਂਦੀ ਹੈ ਅਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ।ਇਸ ਘਟਨਾ ਨੇ ਸਾਰਿਆਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ, ਕਿਉਂਕਿ ਜਿਸ ਵਿਅਕਤੀ ਵੱਲੋਂ ਇਹ ਹੈਲੀਕਾਪਟਰ ਬਣਾਇਆ ਗਿਆ ਸੀ। ਉਹ ਬਹੁਤ ਹੀ ਜ਼ਿਆਦਾ ਤੇਜ਼ ਦਿਮਾਗ਼ ਦਾ ਨੌਜਵਾਨ ਸੀ।ਜਾਣਕਾਰੀ ਮੁਤਾਬਕ ਇਸ ਨੌਜਵਾਨ ਨੇ ਪਹਿਲਾਂ ਵੀ ਕਈ

ਅਵਿਸ਼ਕਾਰ ਕੀਤੇ ਸੀ ਅਤੇ ਹੁਣ ਇਹ ਇਕ ਸੀਟ ਵਾਲਾ ਹੈਲੀਕਾਪਟਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦਿਨ ਭਰ ਆਪਣੀ ਵਰਕਸ਼ਾਪ ਦੇ ਵਿੱਚ ਵੈਲਡਿੰਗ ਦਾ ਕੰਮ ਕਰਦਾ ਸੀ।ਪਰ ਇਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ,ਜਿਸ ਨਾਲ ਦੁਨੀਆਂ ਵਿੱਚ ਇਸ ਦੀ ਵੱਖਰੀ ਪਹਿਚਾਣ ਬਣੇ।ਇਸੇ ਦੌਰਾਨ ਇਹ ਰਾਤ ਦੇ ਸਮੇਂ ਇਸ ਹੈਲੀਕਾਪਟਰ ਨੂੰ ਬਣਾੳੁਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਇਸ ਨਾਲ ਇਹ ਹਾਦਸਾ ਵਾਪਰਿਆ ਹੈ।ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੌਜਵਾਨ

ਵਿਅਕਤੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਈ ਜਾ ਰਹੀ ਹੈ।

Leave a Reply

Your email address will not be published.