ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਤਿੰਨੇ ਕਾਲੇ ਕਾਨੂੰਨਾਂ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਪੂਰੇ ਜੋਸ਼ ਦੇ ਨਾਲ ਕੀਤਾ ਜਾ ਰਿਹਾ ਹੈ।ਇਸ ਦੇ ਚੱਲਦਿਆਂ ਹੀ ਜਿਸ ਜਗ੍ਹਾ ਤੇ ਬੀ ਬੀ ਜੇ ਪੀ ਦਾ ਕੋਈ ਵੀ ਨੇਤਾ ਆਉਂਦਾ ਹੈ ਕਿਸਾਨ ਉੱਥੇ ਹੀ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਜਾਂਦੇ ਹਨ ਅਜਿਹਾ ਹੀ ਮਾਮਲਾ ਯੂ ਪੀ ਦੇ ਵਿੱਚ ਸਾਹਮਣੇ ਆਇਆ ਜਿਥੇ ਕਿਸਾਨਾਂ ਦੇ ਵੱਲੋਂ ਬੀ ਜੇ ਪੀ ਦੇ ਇਕ ਨੇਤਾ ਦਾ ਵਿਰੋਧ ਕਰਨ ਲਈ ਇਕੱਠੇ ਹੋਏ।ਪਰ ਜਦੋਂ ਕਿਸਾਨਾਂ ਵੱਲੋਂ ਬੀਜੇਪੀ ਨੇਤਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਨੇਤਾ ਦੇ ਪੁੱਤਰ ਵੱਲੋਂ ਕਿਸਾਨਾਂ ਦੇ ਉੱਪਰ ਆਪਣੀ ਗੱਡੀ ਚਲਾ ਦਿੱਤੀ ਗਈ ਅਤੇ ਚਾਰ ਤੋਂ ਪੰਜ ਲੋਕਾਂ ਦੇ ਮਰ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਇਸ ਤੋਂ
ਬਾਅਦ ਕਿਸਾਨ ਆਗੂ ਯੂ ਪੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਇਸਦੇ ਨਾਲ ਹੀ ਗੁਰਨਾਮ ਸਿੰਘ ਚੜੂਨੀ ਵੀ ਆਪਣੇ ਨਾਲ ਕਿਸਾਨਾਂ ਨੂੰ ਲੈ ਕੇ ਯੂ ਪੀ ਵਿਖੇ ਪਹੁੰਚ ਗਏ ਪਰ ਰਸਤੇ ਦੇ ਯੂ ਪੀ ਬੋਸ ਦੇ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਗਈ ਅਤੇ ਉਨ੍ਹਾਂ ਨੂੰ ਘਟਨਾ ਵਾਲੀ ਜਗ੍ਹਾ ਤੇ ਨਹੀਂ ਪਹੁੰਚਣ ਦਿੱਤਾ ਗਿਆ।ਜਦੋਂ ਕਿਸਾਨਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਕਿਸਾਨਾਂ ਦੇ ਵੱਲੋਂ ਵੀ ਬੀਜੇਪੀ ਦੇ ਇੱਕ ਨੇਤਾ ਨੂੰ ਬੰਦੀ ਬਣਾ ਲਿਆ ਗਿਆ।ਉਨ੍ਹਾਂ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਯੂ ਪੀ ਪੁਲਸ
ਗੁਰਨਾਮ ਸਿੰਘ ਚੜੂਨੀ ਨੂੰ ਰਿਹਾਅ ਕਰਦੀ ਹੈ ਤਾਂ ਹੀ ਉਹ ਬੀਜੇਪੀ ਦੇ ਇਸ ਨੇਤਾ ਨੂੰ ਰਿਹਾਅ ਕਰਨਗੇ ਨਹੀਂ ਉਹ ਜਿੰਨਾ ਟਾਈਮ ਗੁਰਨਾਮ ਸਿੰਘ ਚੜੂਨੀ ਨੂੰ ਪੁਲੀਸ ਦੁਆਰਾ ਰਿਹਾਅ ਨਹੀਂ ਕੀਤਾ ਜਾਂਦਾ ਉਹ ਵੀ ਇਸ ਭਾਜਪਾ ਦੇ ਨੇਤਾ ਨੂੰ ਰਿਹਾਅ ਨਹੀਂ ਕਰਨਗੇ ਅਤੇ ਆਪਣੇ ਕੋਲ ਹੀ ਬੰਦੀ ਬਣਾ ਕੇ ਰੱਖਣਗੇ।