ਯੂ ਪੀ ਮਾਮਲੇ ਦੇ ਉੱਪਰ ਬੋਲੀ ਗਾਇਕਾ ਰੁਪਿੰਦਰ ਹਾਂਡਾ, ਕਹੀ ਇਹ ਵੱਡੀ ਗੱਲ

Uncategorized

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੇ ਵਿੱਚ ਜੋ ਮੰਦਭਾਗੀ ਘਟਨਾ ਵਾਪਰੀ ਹੈ ਉਸ ਨੇ ਸਾਰਿਆਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹੈ।ਦਸ ਦਈਏ ਕਿ ਇੱਥੇ ਭਾਜਪਾ ਦੇ ਆਗੂਆਂ ਦਾ ਕੋਈ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਕੁਝ ਕਿਸਾਨ ਇਕੱਠੇ ਹੋ ਕੇ ਕਾਲੀਆਂ ਝੰਡੀਆਂ ਲੈ ਕੇ ਇਨ੍ਹਾਂ ਦਾ ਵਿਰੋਧ ਕਰਦੇ ਹਨ।ਜਿਵੇਂ ਹੀ ਕਿਸਾਨ ਵਾਪਸ ਜਾਣ ਦੀ ਤਿਆਰੀ ਕਰਦੇ ਹਨ ਇਸ ਦੌਰਾਨ ਭਾਜਪਾ ਆਗੂ ਦੇ ਇੱਕ ਪੁੱਤਰ ਵੱਲੋਂ ਤੇਜ਼ ਰਫਤਾਰ ਨਾਲ ਗੱਡੀ ਲਿਆ ਕੇ ਕਿਸਾਨਾਂ ਦੇ ਵਿੱਚ ਮਾਰੀ ਜਾਂਦੀ ਹੈ ਜਿਸ ਕਾਰਨ ਕਈ ਕਿਸਾਨ ਕੁਚਲੇ ਜਾਂਦੇ ਹਨ।ਜਾਣਕਾਰੀ ਮੁਤਾਬਕ ਇੱਥੇ ਪੰਜ ਕਿਸਾਨ ਜਾਨ ਗੁਆ ਬੈਠੇ ਹਨ।ਇਸ ਤੋਂ ਇਲਾਵਾ ਕਈ ਕਿਸਾਨ ਗੰਭੀਰ

ਰੂਪ ਵਿੱਚ ਜ਼ਖ਼ਮੀ ਹੋਏ ਹਨ।ਉਸ ਤੋਂ ਬਾਅਦ ਇੱਥੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਬਣ ਗਿਆ।ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਇਸ ਦੀ ਜਾਣਕਾਰੀ ਦੂਸਰੇ ਲੋਕਾਂ ਨੂੰ ਨਾ ਹੋ ਸਕੇ।ਇਸ ਤੋਂ ਇਲਾਵਾ ਨੈਸ਼ਨਲ ਮੀਡੀਆ ਨੇ ਵੀ ਇਸ ਦੀ ਕੋਈ ਵੀ ਖ਼ਬਰ ਨਹੀਂ ਦਿਖਾਈ ਤਾਂ ਜੋ ਦੇਸ਼ ਦੁਨੀਆਂ ਤਕ ਇਸ ਦੀ ਜਾਣਕਾਰੀ ਲੋਕਾਂ ਨੂੰ ਨਾ ਹੋ ਸਕੇ।ਇਸ ਮਾਮਲੇ ਨੂੰ ਲੈ ਕੇ ਹਰ ਇੱਕ ਦੇ ਸੀਨੇ ਦੇ ਵਿਚ ਗੁੱਸਾ ਹੈ ਅਤੇ ਲੋਕ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।ਇਸ ਮਾਮਲੇ ਬਾਰੇ ਬੋਲਦੀ ਹੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਵੇਖਿਆ ਹੈ।ਉਨ੍ਹਾਂ ਦੇ ਵਿੱਚ ਗੁੱਸਾ ਵੀ ਆਇਆ ਹੈ ਅਤੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਬੇਰਹਿਮੀ ਨਾਲ ਕੁਚਲਿਆ ਗਿਆ ਹੈ।ਉਸ ਨੂੰ ਦੇਖ ਕੇ ਹਰ ਇਕ ਦੀਆਂ ਅੱਖਾਂ ਨਮ ਹੋ ਰਹੀਆਂ ਹਨ।ਕਿਉਂਕਿ ਇਹ ਲੋਕ

ਸਾਡੇ ਆਪਣੇ ਲੋਕ ਹਨ ਸਾਡੀ ਸਾਰਿਆਂ ਦੀ ਲੜਾਈ ਇੱਕੋ ਹੈ।ਜਦੋਂ ਪਰਿਵਾਰ ਦੇ ਵਿੱਚੋਂ ਕੁਝ ਲੋਕ ਵਿਛੜਦੇ ਹਨ ਤਾਂ ਉਸ ਦਾ ਦਰਦ ਹਰ ਕਿਸੇ ਨੂੰ ਹੁੰਦਾ ਹੈ।ਦੱਸਦਈਏ ਕਿ ਇਸ ਮਾਮਲੇ ਨੂੰ ਵੇਖਣ ਸੁਣਨ ਤੋਂ ਬਾਅਦ ਹਰ ਕੋਈ ਦੁੱਖ ਮਹਿਸੂਸ ਕਰ ਰਿਹਾ ਹੈ ਅਤੇ ਯੂ ਪੀ ਸਰਕਾਰ ਦੇ ਖਿਲਾਫ ਭੜਾਸ ਕੱਢ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਯੂ ਪੀ ਸਰਕਾਰ ਗੁੰ-ਡਾ-ਗ-ਰ-ਦੀ ਉਤੇ ਉਤਰ ਆਈ ਹੈ।ਉਨ੍ਹਾਂ ਵੱਲੋਂ ਜੋ ਕੰਮ ਕੀਤੇ ਜਾ ਰਹੇ ਹਨ ਉਹ ਤਾਨਾਸ਼ਾਹੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਹਨ।

Leave a Reply

Your email address will not be published. Required fields are marked *