ਪਿਛਲੇ ਦਿਨੀਂ ਯੂ ਪੀ ਦੇ ਲਖੀਮਪੁਰ ਵਿੱਚ ਹੋਏ ਕਤਲ ਕਾਂਡ ਤੋਂ ਬਾਅਦ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਵੇਖਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿਚ ਲਖੀਮਪੁਰ ਪਹੁੰਚਣ ਲਈ ਜਦੋਂ ਜਹਿਦ ਜਾਰੀ ਹੈ ਕਿਉਂਕਿ ਯੂ ਪੀ ਸਰਕਾਰ ਵੱਲੋਂ ਕਿਸਾਨਾਂ ਨੂੰ ਲਖੀਮਪੁਰ ਪਹੁੰਚਾਂ ਨਾ ਦੇਣ ਦੇ ਲਈ ਧਾਰਾ ਇੱਕ ਸੌ ਚੁਤਾਲੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਲਖੀਮਪੁਰ ਵਿੱਚ ਨਾ ਪਹੁੰਚ ਸਕੇ।ਯੂਪੀ ਪੁਲੀਸ ਵੱਲੋਂ ਵੀ ਕਿਸਾਨਾਂ ਨੂੰ ਲਿਖੀ ਪਰ ਪਹੁੰਚਣ ਤੋਂ ਰੋਕਣ ਦੇ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਪੰਜਾਬ ਦੇ ਵਿਅਕਤੀ ਨੂੰ ਯੂ ਪੀ ਦੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ ਅਤੇ ਹਰ ਇੱਕ
ਪੰਜਾਬ ਦੀ ਗੱਡੀ ਨੂੰ ਵਾਪਸ ਮੋਡ਼ਿਆ ਜਾ ਰਿਹਾ ਹੈ।ਇਸੇ ਕਾਰਨ ਯੂ ਪੀ ਦੇ ਵਿੱਚ ਬਹੁਤ ਵੱਡੇ ਜਾਮ ਲੱਗ ਚੁੱਕੇ ਹਨ।ਦੇ ਚਲਦਿਆਂ ਹੀ ਕਿਸਾਨਾਂ ਉੱਪਰ ਥਾਰ ਗੱਡੀ ਚੜ੍ਹਾਉਣ ਵਾਲੇ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਕਿਸਾਨਾਂ ਦੇ ਵੱਲੋਂ ਫੜ ਲਿਆ ਗਿਆ ਹੈ।ਇਹ ਵਿਅਕਤੀ ਕਿਸਾਨਾਂ ਦੇ ਵਿਚਕਾਰ ਬੈਠਾ ਹੈ ਅਤੇ ਉਥੇ ਹੀ ਇਕ ਪੁਲੀਸ ਅਧਿਕਾਰੀ ਇਸ ਤੋਂ ਕੁਝ ਸਵਾਲ ਪੁੱਛ ਰਿਹਾ ਹੈ ਜਦੋਂ ਪੁਲੀਸ ਅਧਿਕਾਰੀ ਨੇ ਇਸ ਤੋਂ ਗੱਡੀ ਚੜ੍ਹਾਉਣ ਦੇ ਬਾਰੇ ਪੁੱਛਿਆ ਤਾਂ ਇਸ ਵਿਅਕਤੀ ਨੇ ਕਿਹਾ ਕਿ ਇਹ ਉਸ ਥਾਰ ਦੇ ਵਿਚ ਮੌਜੂਦ ਸੀ ਜੋ ਕਿ ਕਿਸਾਨਾਂ ਦੇ ਉੱਪਰ ਚਲਾਈ ਗਈ ਇਸ ਨੇ ਦੱਸਿਆ ਕਿ ਉਸ ਥਾਰ ਦੇ ਵਿਚ ਇਹ ਪਿੱਛੇ ਵਾਲੀ ਸੀਟ ਉੱਪਰ ਬੈਠਾ ਸੀ ਅਤੇ ਅੱਗੇ ਵਾਲੀ ਸੀਟ ਦੇ ਉਪਰ ਮੈਨੂੰ ਮਿਸ਼ਰਾ ਬੈਠਾ ਸੀ ਜਿਸ ਨੇ ਕਿ ਜਾਣ ਬੁੱਝ ਕੇ ਆਪਣੀ
ਗੱਡੀ ਕਿਸਾਨਾਂ ਦੇ ਉੱਪਰ ਚੜ੍ਹਾ ਦਿੱਤੀ ਅਤੇ ਇਸ ਤੋਂ ਬਾਅਦ ਇਹ ਸਾਰੇ ਲੋਕ ਗੱਡੀ ਵਿੱਚੋਂ ਉਤਰ ਕੇ ਭੱਜ ਗਏ।ਇਸ ਵਿਅਕਤੀ ਦੇ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਵਧ ਚੁੱਕਿਆ ਹੈ ਅਤੇ ਕਿਸਾਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਯੂਪੀ ਪੁਲੀਸ ਵੱਲੋਂ ਮੋਨੂ ਮਿਸ਼ਰਾ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।