ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਹਨ ਜਿਸ ਕਾਰਨ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਵਧੀਆ ਰੁਜ਼ਗਾਰ ਮਿਲ ਸਕੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਣ।ਇਸ ਲਈ ਪੰਜਾਬ ਦੇ ਵਿੱਚ ਬਹੁਤ ਸਾਰੇ ਆਈਲੈੱਟਸ ਸੈਂਟਰ ਖੁੱਲ੍ਹੇ ਹੋਏ ਹਨ।ਬਹੁਤ ਸਾਰੇ ਨੌਜਵਾਨ ਆਈਲੈਟਸ ਦਾ ਪੇਪਰ ਪਾਸ ਕਰਕੇ ਵਿਦੇਸ਼ ਜਾ ਰਹੇ ਹਨ।ਪਰ ਪੰਜਾਬ ਦੇ ਨੌਜਵਾਨਾਂ ਨੂੰ ਆਈਲੈੱਟਸ ਪਾਸ ਕਰਨ ਵਿੱਚ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ,ਕਿਉਂਕਿ ਜ਼ਿਆਦਾਤਰ ਨੌਜਵਾਨ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੁੰਦੇ ਹਨ ਜਿਸ ਕਾਰ
ਉਨ੍ਹਾਂ ਨੂੰ ਅੰਗਰੇਜ਼ੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।ਬਹੁਤ ਘੱਟ ਨੌਜਵਾਨ ਅਜਿਹੇ ਹੁੰਦੇ ਹਨ ਜੋ ਪੰਜਾਬੀ ਮੀਡੀਅਮ ਦੇ ਵਿੱਚ ਪਡ਼੍ਹ ਕੇ ਆਈਲੈਟਸ ਦੇ ਪੇਪਰ ਨੂੰ ਪਾਸ ਕਰ ਲੈਂਦੇ ਹਨ।ਇਸ ਤੋਂ ਇਲਾਵਾ ਬਿਨਾਂ ਆਈਲੈਟਸ ਕੋਚਿੰਗ ਲਏ ਆਈਲੈਟਸ ਦਾ ਪੇਪਰ ਪਾਸ ਕਰ ਲੈਂਦੇ ਹਨ।ਇਸੇ ਤਰ੍ਹਾਂ ਨਾਲ ਅਸ਼ਮਿਤ ਕੁਮਾਰ ਨਾਮ ਦੇ ਇਕ ਲੜਕੇ ਨੇ ਬੜੀ ਆਸਾਨੀ ਦੇ ਨਾਲ ਆਈਲੈਟਸ ਦਾ ਪੇਪਰ ਪਾਸ ਕੀਤਾ ਹੈ।ਉਸ ਨੇ ਕੁਝ ਟਿਪਸ ਅਤੇ ਟ੍ਰਿਕਸ ਦੱਸੇ ਹਨ ਜਿਸ ਦੀ ਸਹਾਇਤਾ ਦੇ ਨਾਲ ਆਈਲੈਟਸ ਦਾ ਪੇਪਰ ਪਾਸ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਅਸ਼ਮਿਤ ਕੁਮਾਰ ਨੇ ਆਈਲਟਸ ਦੇ ਵਿਚ ਸੱਤ ਬੈਂਡ ਲਏ ਹਨ ਉਸਦਾ ਕਹਿਣਾ ਹੈ ਕਿ ਜੇਕਰ ਕੋਈ
ਨੌਜਵਾਨ ਆਈਲਟਸ ਸੈਂਟਰ ਦੀ ਫੀਸ ਨਹੀਂ ਦੇ ਸਕਦਾ ਤਾਂ ਆਨਲਾਈਨ ਤਰੀਕੇ ਨਾਲ ਪੜ੍ਹਾਈ ਕੀਤੀ ਜਾ ਸਕਦੀ ਹੈ।ਕਿੳੁਂਕਿ ਇੰਟਰਨੈੱਟ ਉੱਤੇ ਬਹੁਤ ਸਾਰੇ ਅਜਿਹੇ ਸਟੱਡੀ ਮਟੀਰੀਅਲ ਪਏ ਹਨ।ਜਿਸ ਦੀ ਸਹਾਇਤਾ ਦੇ ਨਾਲ ਆਈਲੈਟਸ ਦਾ ਪੇਪਰ ਪਾਸ ਕੀਤਾ ਜਾ ਸਕਦਾ ਹੈ ਉਸਦਾ ਕਹਿਣਾ ਹੈ ਕਿ ਜਿਸ ਬੱਚੇ ਦੀ ਗਰਾਮਰ ਵਧੀਆ ਹੁੰਦੀ ਹੈ।ਉਹ ਕਦੇ ਵੀ ਮਾਰ ਨਹੀਂ ਖਾਂਦਾ ਇਸ ਨੇ ਦੱਸਿਆ ਕਿ ਇਸ ਨੇ ਕਿਸ ਤਰੀਕੇ ਨਾਲ ਇਸ ਨੇ ਬੜੀ ਆਸਾਨੀ ਦੇ ਨਾਲ ਪਾਸ ਕਰ ਲਿਆ।