ਪੰਜਾਬ ਪੁਲਸ ਹਮੇਸ਼ਾ ਹੀ ਅਜਿਹੇ ਕਾਰਨਾਮੇ ਕਰਦੀ ਰਹਿੰਦੀ ਹੈ ਜਿਸ ਨਾਲ ਕਿ ਸੋਸ਼ਲ ਮੀਡੀਆ ਦੇ ਉੱਪਰ ਉਹ ਸ਼ਰਮਸਾਰ ਹੋ ਜਾਂਦੀ ਹੈ ਪੰਜਾਬ ਪੁੱਛਦੀਆਂ ਅਕਸਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਉਹ ਲੋਕਾਂ ਦੇ ਨਾਲ ਸ਼ਰ੍ਹੇਆਮ ਧੱਕਾ ਕਰਦੇ ਨਜ਼ਰ ਆਉਂਦੇ ਹਨ ਅਤੇ ਜਿਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਸ ਦਾ ਨਾਮ ਹਮੇਸ਼ਾਂ ਲਈ ਖ਼ਰਾਬ ਹੋ ਜਾਂਦਾ ਹੈ।ਅਜਿਹੀ ਹੀ ਵੀਡੀਓ ਅੱਜ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁਲਸ ਕਰਮਚਾਰੀ ਇਕ ਸਬਜ਼ੀ ਦੀ ਰੇਹੜੀ ਵਾਲੇ ਨਾਲ ਧੱਕਾ ਕਰ ਰਿਹਾ ਹੈ ਅਤੇ ਉਸ ਦੇ ਥੱਪੜ ਮਾਰ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ
ਬਠਿੰਡਾ ਦੀ ਹੈ ਜਿੱਥੇ ਕਿ ਇਕ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਦੇ ਨਾਲ ਇਕ ਪੁਲਸ ਕਰਮਚਾਰੀ ਜਿਸ ਦਾ ਨਾਂ ਸੁਖਵਿੰਦਰ ਸਿੰਘ ਹੈ ਨੰਨ੍ਹੇ ਬਿਨਾਂ ਵਜ੍ਹਾ ਤੋਂ ਹੀ ਕੁੱ-ਟ-ਮਾ-ਰ ਕੀਤੀ।ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਇੱਥੇ ਆਪਣੀ ਸਬਜ਼ੀ ਦੀ ਰੇਹੜੀ ਲਗਾ ਰਹੇ ਹਨ ਕਿਉਂਕਿ ਕਾਨੂੰਨ ਦਾ ਕਹਿਣਾ ਹੈ ਕਿ ਉਹ ਇਕ ਪੀਲੀ ਪੱਟੀ ਸੜਕ ਉਪਰ ਹੈ।ਉਨ੍ਹਾਂ ਦੀ ਰੇਹੜੀ ਪੀਲੀ ਪੱਟੀ ਤੋਂ ਬਹੁਤ ਜ਼ਿਆਦਾ ਪਿੱਛੇ ਲੱਗੀ ਹੋਈ ਹੈ ਪਰ ਫਿਰ ਵੀ ਸੁਖਵਿੰਦਰ ਸਿੰਘ ਨੇ ਬਿਨਾਂ ਵਜ੍ਹਾ ਤੋਂ ਉਨ੍ਹਾਂ ਦੇ ਥੱਪੜ ਮਾਰੇ ਹਨ।ਜਦੋਂ ਇਹ ਪੁਲਸ ਕਰਮਚਾਰੀ ਇਸ ਨੌਜਵਾਨ ਦੇ ਥੱਪੜ ਮਾਰ ਰਿਹਾ ਸੀ ਤਾਂ ਕੋਲ ਲੱਗੇ ਸੀ ਸੀ ਟੀ ਵੀ ਕੈਮਰੇ ਦੇ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ ਅਤੇ ਇਸ ਤੋਂ
ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਹੁਣ ਇਸ ਨੌਜਵਾਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪੁਲੀਸ ਕਰਮਚਾਰੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਇਨ੍ਹਾਂ ਪੁਲੀਸ ਵਾਲਿਆਂ ਨੇ ਆਪਣੀ ਮਨਮਰਜ਼ੀ ਦੇ ਨਾਲ ਹਰ ਇਕ ਵਿਅਕਤੀ ਨਾਲ ਧੱਕਾ ਕਰਨਾ ਠੇਕਾ ਨਹੀਂ ਲੈ ਰਿਹਾ ਆਖਿਆ।