ਦੇਖੋ ਕਿਵੇਂ ਇਕ ਭਿਖਾਰੀ ਕੁੜੀ ਚੱਕਦੀ ਹੈ ਅੰਗਰੇਜ਼ੀ ਦੇ ਫੱਟੇ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਲੜਕੀ ਜਿਸ ਨੂੰ ਇਕ ਭਿਖਾਰਣ ਕਿਹਾ ਜਾ ਰਿਹਾ ਹੈ ਭਾਵ ਇਹ ਲੋਕਾਂ ਦੇ ਕੋਲੋਂ ਪੈਸਾ ਮੰਗ ਕੇ ਆਪਣਾ ਢਿੱਡ ਭਰਦੀ ਹੈ। ਕਿਉਂਕਿ ਇਹ ਲੜਕੀ ਕਿਸੇ ਗ਼ਰੀਬ ਪਰਿਵਾਰ ਦੀ ਹੈ ਪਰ ਇਸ ਵੱਲੋਂ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਅੰਗਰੇਜ਼ੀ ਆਉਂਦੀ ਹੈ ਅੰਗਰੇਜ਼ੀ ਸਿੱਖਣ ਦੇ ਲਈ ਲੋਕ ਸਪੈਸ਼ਲ ਕਲਾਸਾਂ ਲਗਾਉਂਦੇ ਹਨ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਆਈਲੈੱਟਸ ਸੈਂਟਰ ਵੀ ਖੋਲ੍ਹੇ ਹੋਏ ਹਨ ਇਸ ਤੋਂ ਇਲਾਵਾ ਸਪੈਸ਼ਲ ਅੰਗਰੇਜ਼ੀ ਦੀਆਂ ਕਲਾਸਾਂ ਲਗਾਉਣ ਦੇ ਲਈ ਵੀ ਸੈਂਟਰ

ਖੋਲ੍ਹੇ ਗਏ ਹਨ।ਪਰ ਇਸ ਲੜਕੀ ਨਾਲ ਗੱਲਬਾਤ ਕਰਨ ਤੇ ਪਤਾ ਚੱਲ ਰਿਹਾ ਹੈ ਕਿ ਇਹ ਲੜਕੀ ਨੇ ਕਦੇ ਵੀ ਸਕੂਲ ਦਾ ਦਰਵਾਜ਼ਾ ਨਹੀਂ ਦੇਖਿਆ ਭਾਵ ਇਹ ਬਿਲਕੁਲ ਅਨਪੜ੍ਹ ਹੈ ਪਰ ਇਹ ਪੜ੍ਹਨਾ ਚਾਹੁੰਦੀ ਹੈ। ਪਰ ਘਰ ਦੀਆਂ ਮਜਬੂਰੀਆਂ ਅਜਿਹੀਆਂ ਹਨ ਕਿ ਇਸ ਕੋਲ ਪੜ੍ਹਨ ਦੇ ਲਈ ਪੈਸੇ ਨਹੀਂ ਹਨ ਇਸ ਦਾ ਕਹਿਣਾ ਹੈ ਕਿ ਇਸ ਨੂੰ ਕੁਝ ਵੀ ਨਹੀਂ ਚਾਹੀਦਾ ਪਰ ਇਹ ਪੜ੍ਹਨਾ ਚਾਹੁੰਦੀ ਹੈ ਅਤੇ ਆਪਣੀ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਲੋਕ ਇਸ

ਲੜਕੀ ਵੱਲੋਂ ਬੋਲੀ ਜਾਣ ਵਾਲੀ ਅੰਗਰੇਜ਼ੀ ਅਤੇ ਇਸ ਦੀ ਮਾਸੂਮੀਅਤ ਦੀ ਤਾਰੀਫ਼ ਕਰ ਰਹੇ ਹਨ। ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੇ ਹਾਲਾਤ ਕਾਫ਼ੀ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਹਨ। ਭਾਵੇਂ ਕਿ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਹਰੇਕ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਅਸਲੀਅਤ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਬਹੁਤ ਪ੍ਰੇਸ਼ਾਨ ਹਨ ਵਧਦੀ ਹੋਈ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਲੋਕਾਂ ਦੀਆਂ ਚੀਕਾਂ ਨਿਕਲ ਰਹੀਆਂ ਹਨ ਪਰ ਫਿਰ ਵੀ ਸਰਕਾਰਾਂ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹਨ।

Leave a Reply

Your email address will not be published. Required fields are marked *