ਵੇਖੋ ਪਿੰਡ ਦੀ ਕੁੜੀ ਕਿਵੇਂ ਚੱਕਦੀ ਅੰਗਰੇਜ਼ੀ ਦੇ ਫੱਟੇ

Uncategorized

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੋ ਚੁੱਕੀ ਹੈ। ਇਸੇ ਕਾਰਨ ਕਰਕੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਆਈਲੈੱਟਸ ਸੈਂਟਰ ਦੀ ਖੁੱਲ੍ਹ ਚੁੱਕੇ ਹਨ।ਦੇਖਿਆ ਜਾਵੇ ਤਾਂ ਹੁਣ ਪਿੰਡਾਂ ਦੇ ਲੋਕ ਵੀ ਵਿਦੇਸ਼ਾਂ ਵੱਲ ਨੂੰ ਜਾਣ ਲੱਗੇ ਹਨ ਜਿਸ ਕਾਰਨ ਪੰਜਾਬ ਦੀ ਨੌਜਵਾਨੀ ਜ਼ਿਆਦਾਤਰ ਵਿਦੇਸ਼ਾਂ ਵਿਚ ਜਾ ਰਹੀ ਹੈ। ਭਾਵੇਂ ਕਿ ਇਸ ਦੇ ਨਾਲ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।ਕਿਉਂਕਿ ਜੇਕਰ ਪੰਜਾਬ ਦੇ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨਗੇ ਤਾਂ ਇਸ ਨਾਲ ਪੰਜਾਬ ਦਾ ਵਿਕਾਸ

ਨਹੀਂ ਹੋ ਸਕੇਗਾ।ਇਸ ਮਾਮਲੇ ਬਾਰੇ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।ਪਰ ਜੇਕਰ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਹੋਏ ਬੱਚਿਆਂ ਦੀ ਪੜ੍ਹਾਈ ਦੀ ਗੱਲਬਾਤ ਕੀਤੀ ਜਾਵੇ ਤਾਂ ਕੁਝ ਲੋਕਾਂ ਦਾ ਸੋਚਣਾ ਹੁੰਦਾ ਹੈ ਕਿ ਪਿੰਡਾਂ ਵਾਲੇ ਬੱਚੇ ਜ਼ਿਆਦਾ ਹੁਸ਼ਿਆਰ ਨਹੀਂ ਹੁੰਦੇ।ਪਰ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਵੇਖਣ ਨੂੰ ਮਿਲਦੀਆਂ ਹਨ।ਜਦੋਂ ਪਿੰਡਾਂ ਵਾਲੇ ਨੌਜਵਾਨ ਹੀ ਸ਼ਹਿਰੀ ਬੱਚਿਆਂ ਨੂੰ ਵੀ ਪਿੱਛੇ ਛੱਡ ਜਾਂਦੇ ਹਨ।ਇਸੇ ਤਰ੍ਹਾਂ ਨਾਲ ਇਕ ਲੜਕੀ ਜਿਸ ਨੇ ਬਹੁਤ ਘੱਟ ਸਮੇਂ ਦੇ ਵਿਚ ਆਈਲੈਟਸ ਦਾ ਪੇਪਰ ਪਾਸ ਕੀਤਾ ਹੈ ਅਤੇ ਉਸ ਨੇ ਆਈਲਟਸ ਦੇ ਵਿੱਚੋਂ ਸਾਢੇ ਸੱਤ ਬੈਂਡ

ਪ੍ਰਾਪਤ ਕੀਤੇ ਹਨ।ਉਸ ਦਾ ਕਹਿਣਾ ਹੈ ਕਿ ਜੇਕਰ ਕੋਈ ਮਿੰਨਤ ਕਰੇ ਤਾਂ ਉਸ ਦਾ ਫਲ ਉਸ ਨੂੰ ਜ਼ਰੂਰ ਮਿਲਦਾ ਹੈ। ਇਸ ਦਾ ਕਹਿਣਾ ਹੈ ਕਿ ਇਸ ਨੇ ਵੀ ਮਿਹਨਤ ਕੀਤੀ ਜਿਸ ਦਾ ਫਲ ਇਸ ਨੂੰ ਮਿਲਿਆ ਹੈ।ਇਸੇ ਤਰ੍ਹਾਂ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਹੁਣ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਉਹ ਵਿਦੇਸ਼ਾਂ ਦੇ ਵਿਚ ਜਾ ਕੇ ਆਪਣਾ ਭਵਿੱਖ ਸੰਵਾਰ ਸਕਣ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਕੋਲ ਡਿਗਰੀਆਂ ਤਾਂ ਹਨ।ਪਰ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਕੰਮ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

Leave a Reply

Your email address will not be published. Required fields are marked *