ਅੱਜਕੱਲ੍ਹ ਸੋਸ਼ਲ ਮੀਡੀਆ ਜ਼ਮਾਨੇ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈ ਉਸ ਵੱਲੋਂ ਕੁਝ ਅਜਿਹੀਆਂ ਗੱਲਾਂ ਗੱਲਾਂ ਕਹੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਰਹੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣ ਦੇ ਚਾਹਵਾਨ ਹਨ ਇਸ ਵਾਸਤੇ ਉਹ ਆਈਲੈੱਟਸ ਕਰਦੇ ਹਨ।ਉਸ ਤੋਂ ਬਾਅਦ ਇਸ ਪੇਪਰ ਨੂੰ ਪਾਸ ਕਰਨ ਤੋਂ ਬਾਅਦ
ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨ ਦੇ ਲਈ ਲੱਖਾਂ ਰੁਪਿਆ ਵੀ ਖ਼ਰਚ ਦੇ ਹਨ ਇਸ ਦੌਰਾਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਕਈ ਵਾਰ ਨੌਜਵਾਨਾਂ ਨੂੰ ਵੱਖੋ ਵੱਖਰੀਆਂ ਸਲਾਹਾਂ ਵੀ ਮਿਲਦੀਆਂ ਹਨ ਕੁਝ ਲੋਕ ਜਿਹੜੇ ਆਈਲੈੱਟਸ ਕਰਨ ਤੋਂ ਬਾਅਦ ਆਸਟ੍ਰੇਲੀਆ ਜਾਣ ਦੀ ਸੋਚਦੇ ਹਨ ਉਨ੍ਹਾਂ ਨੂੰ ਇੱਕ ਗੱਲ ਸੁਣਨ ਨੂੰ ਜ਼ਰੂਰ ਮਿਲਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਜਲਦੀ ਨਹੀਂ ਮਿਲਦੀ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਕੁਝ ਲੋਕ ਇਸ ਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਆਪਣਾ ਕੈਨੇਡਾ ਦਾ ਵੀਜ਼ਾ ਲਗਵਾਉਂਦੇ ਹਨ ਪਰ ਕੁਝ ਇੱਥੇ ਵਿਸ਼ਵਾਸ ਨਹੀਂ ਕਰਦੇ ਅਤੇ
ਆਸਟ੍ਰੇਲੀਆ ਚਲੇ ਜਾਂਦੇ ਹਨ ਇਸੇ ਤਰ੍ਹਾਂ ਨਾਲ ਇਸ ਲੜਕੀ ਨੇ ਵੀ ਕੀਤਾ ਹੈ ਇਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਵੀਜ਼ਾ ਲਗਵਾਇਆ ਸੀ ਤਾਂ ਉਸ ਸਮੇਂ ਉਸ ਦੇ ਰਿਸ਼ਤੇਦਾਰਾਂ ਨੇ ਵੀ ਕਿਹਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਜਲਦੀ ਨਹੀਂ ਮਿਲਦੀ।ਇਸ ਲੜਕੀ ਵੱਲੋਂ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਇਸ ਨੂੰ ਰੋਕ ਟੋਕ ਕੀਤੀ ਸੀ ਅਤੇ ਅੱਜ ਉਨ੍ਹਾਂ ਦੀਆਂ ਕਹੀਆਂ ਗੱਲਾਂ ਸੱਚ ਹੋ ਰਹੀਆਂ ਹਨ ਭਾਵ ਪਿਛਲੇ ਅਠਾਰਾਂ ਮਹੀਨਿਆਂ ਤੋਂ ਇਹ ਆਸਟ੍ਰੇਲੀਆ ਦੇ ਵਿਚ ਹੈ ਪਰ ਇਸ ਨੂੰ ਅਜੇ ਤੱਕ ਵੀ ਪੀਆਰ ਨਹੀਂ ਮਿਲੀ।