25 ਸਾਲ ਤੋਂ ਨਹੀਂ ਨਹਾਇਆ ਇਹ ਵੀਰ ਸਚਾਈ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

Uncategorized

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਜਦੋਂ ਲੋਕ ਸੜਕਾਂ ਉੱਤੇ ਰੁਲਦੇ ਹੋਏ ਦਿਖਾਈ ਦਿੰਦੇ ਹਨ ਭਾਵੇਂ ਕਿ ਉਨ੍ਹਾਂ ਦੇ ਕੋਲ ਪੈਸਾ ਬਹੁਤ ਹੁੰਦਾ ਹੈ ਪਰ ਉਨ੍ਹਾਂ ਦਾ ਦਿਮਾਗੀ ਸੰਤੁਲਨ ਖ਼ਰਾਬ ਹੋ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਆਪਣਿਆਂ ਦਾ ਸਹਾਰਾ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੀਆਂ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ ਜੋ ਅਜਿਹੇ ਬੇਸਹਾਰਾ ਜਾਂ ਫਿਰ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਨੂੰ ਸਹਾਰਾ ਦਿੰਦੀਆਂ ਹਨ ਅਤੇ ਇਨ੍ਹਾਂ ਦਾ ਇਲਾਜ ਕਰਵਾਉਂਦੀਆਂ ਹਨ ਇਸੇ ਤਰ੍ਹਾਂ ਨਾਲ ਹੁਣ ਪਟਿਆਲਾ ਦੇ ਪਿੰਡ

ਲਚਕਾਣੀ ਦੇ ਵਿੱਚ ਇੱਕ ਸੰਸਥਾ ਹੈ ਜਿਸ ਦਾ ਨਾਮ ਆਪਣਾ ਫ਼ਰਜ਼ ਸੇਵਾ ਸੁਸਾਇਟੀ ਹੈ।ਇਨ੍ਹਾਂ ਵੱਲੋਂ ਵੀ ਇਸੇ ਤਰੀਕੇ ਨਾਲ ਕੁਝ ਬੇਸਹਾਰਾ ਅਤੇ ਬੀਮਾਰ ਲੋਕਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਜੇਕਰ ਉਨ੍ਹਾਂ ਦਾ ਕੋਈ ਘਰ ਠਿਕਾਣਾ ਨਹੀਂ ਲੱਭਦਾ ਤਾਂ ਉਨ੍ਹਾਂ ਨੂੰ ਆਪਣੇ ਕੋਲ ਹੀ ਰੱਖਿਆ ਜਾਂਦਾ ਹੈ ਇਨ੍ਹਾਂ ਦੀ ਇੱਕ ਸੰਸਥਾ ਬਣਾਈ ਹੋਈ ਹੈ ਜਿੱਥੇ ਰਹਿਣ ਦੇ ਲਈ ਛੱਡ ਵੀ ਪਾਏ ਗਏ ਹਨ ਹੁਣ ਇਨ੍ਹਾਂ ਵੱਲੋਂ ਇਕ ਬਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਇੱਥੇ ਲਿਆਂਦਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬਿੰਦਰ ਸਿੰਘ ਕਦੀ ਉਮਰ ਕਰੀਬ ਚਾਲੀ ਸਾਲ ਹੋਵੇਗੀ ਪਿਛਲੇ ਵੀਹ ਸਾਲ ਤੋਂ ਉਹ ਦਿਮਾਗੀ ਬਿਮਾਰੀ ਨਾਲ ਪ੍ਰੇਸ਼ਾਨ ਹੈ।ਜਿਸ ਕਾਰਨ ਪਿਛਲੇ ਵੀਹ ਸਾਲ ਤੋਂ ਉਹ ਨਹਾ ਤਾਂ ਨਹੀਂ ਹੈ ਅਜਿਹਾ ਹੋਣ ਕਾਰਨ ਹੀ ਉਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ਵੇਖ ਕੇ ਅਜਿਹਾ ਲੱਗਦਾ ਸੀ ਕਿ ਉਹ ਬਹੁਤ ਹੀ ਜ਼ਿਆਦਾ ਪਾਗਲ ਹੋ ਚੁੱਕਿਆ ਹੈ ਪਰ ਇਸ ਦੇ ਕੋਲੋਂ ਜਿਸ ਤਰੀਕੇ ਨਾਲ ਪੈਸੇ ਬਰਾਮਦ ਹੋਏ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਇਹ ਸਮਝ ਹੈ ਕਿ ਪੈਸੇ ਨੂੰ ਸੰਭਾਲ ਕੇ ਰੱਖੀਦਾ ਹੈ। ਹੁਣ ਇਸ

ਸੰਸਥਾ ਦੇ ਮੈਂਬਰਾਂ ਦੇ ਵੱਲੋਂ ਇਸਨੂੰ ਨੁਹਾ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਸ ਦੇ ਸੋਹਣੇ ਕੱਪੜੇ ਪਾ ਦਿੱਤੇ ਗਏ ਹਨ ਅਤੇ ਇਸ ਸੰਸਥਾ ਵੱਲੋਂ ਇਹ ਵਿਸ਼ਵਾਸ ਜਤਾਇਆ ਜਾ ਰਿਹਾ ਹੈ ਕਿ ਜਲਦੀ ਹੀ ਬਿੰਦਰ ਸਿੰਘ ਬਿਲਕੁਲ ਠੀਕ ਹੋ ਜਾਵੇਗਾ ਕਿਉਂਕਿ ਉਸ ਦੀ ਦਵਾਈ ਚਲਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇਹ ਬਿਲਕੁਲ ਠੀਕ ਹੋਵੇਗਾ ਅਤੇ ਉਸ ਤੋਂ ਬਾਅਦ ਇਸ ਨੂੰ ਉਸ ਦੇ ਘਰ ਛੱਡ ਦਿੱਤਾ ਜਾਵੇਗਾ ਦੱਸ ਦੇਈਏ ਕਿ ਇਥੇ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਲੋਕ ਰਹਿ ਰਹੇ ਹਨ ਜੋ ਇਸੇ ਤਰੀਕੇ ਨਾਲ ਦਿਮਾਗੀ ਬੀਮਾਰੀ ਤੋਂ ਪ੍ਰੇਸ਼ਾਨ ਹਨ।

Leave a Reply

Your email address will not be published.