ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ ਜਿਸ ਕਾਰਨ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ।ਕਈ ਵਾਰ ਕੁਝ ਲੋਕਾਂ ਵੱਲੋਂ ਸੜਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਜਾਂ ਫਿਰ ਆਪਣੇ ਵਾਹਨ ਦੀ ਗਤੀ ਨੂੰ ਬਹੁਤ ਜ਼ਿਆਦਾ ਤੇਜ਼ ਰੱਖਿਆ ਜਾਂਦਾ ਹੈ ਜਿਸ ਕਾਰਨ ਇਹ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਹੁਣ ਇੱਕ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਟਰੈਕਟਰ ਟਰਾਲੀ ਦੇ ਨਾਲ ਇਕ ਆਟੋ ਦੀ ਟੱਕਰ ਹੋਈ ਇਸ ਆਟੋ ਦੇ ਵਿੱਚ ਨੌ ਤੋਂ ਦੱਸ ਸਕੂਲੀ ਬੱਚੇ ਬੈਠੇ ਸੀ ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਾਫ਼ੀ ਜ਼ਿਆਦਾ
ਭਿਆਨਕ ਸੀ ਕਿਉਂਕਿ ਆਟੋ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟਰੈਕਟਰ ਟਰਾਲੀ ਅਤੇ ਆਟੋ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਕਿਉਂਕਿ ਆਟੋ ਬਿਲਕੁਲ ਹੀ ਟੁੱਟ ਗਿਆ ਹੈ।ਪਰ ਫਿਰ ਵੀ ਪ੍ਰਮਾਤਮਾ ਦੀ ਕ੍ਰਿਪਾ ਸੀ ਕਿ ਇਸ ਦੇ ਵਿੱਚ ਸਵਾਰ ਆਟੋ ਚਾਲਕ ਅਤੇ ਬੱਚੇ ਬਿਲਕੁਲ ਸੁਰੱਖਿਅਤ ਹਨ ਇਸ ਘਟਨਾ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਮੌਕੇ ਤੇ ਪੁਲੀਸ ਪ੍ਰਸ਼ਾਸਨ ਤੇ ਪਹੁੰਚਦਾ ਹੈ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਪਡ਼ਤਾਲ ਕੀਤੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਛਾਣਬੀਣ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ
ਜਾਵੇਗੀ।ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਸ ਆਟੋ ਡਰਾਈਵਰ ਵੱਲੋਂ ਆਟੋ ਵਿੱਚ ਬਿਠਾ ਕੇ ਸਕੂਲ ਛੱਡਣ ਲਈ ਲਿਜਾਇਆ ਜਾ ਰਿਹਾ ਸੀ ਇਸੇ ਦੌਰਾਨ ਹੀ ਇਹ ਹਾਦਸਾ ਵਾਪਰਿਆ ਹੈ ਕਿਸ਼ਤੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਅਜਿਹੇ ਹਾਦਸਿਆਂ ਨੂੰ ਵੇਖਣ ਤੋਂ ਬਾਅਦ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਵਾਹਨ ਦੀ ਗਤੀ ਨੂੰ ਹੌਲੀ ਰੱਖਣਾ ਚਾਹੀਦਾ ਹੈ ਤਾਂ ਜੋ ਮੌਕਾ ਆਉਣ ਤੇ ਆਪਣੇ ਵਾਹਨ ਨੂੰ ਸੰਭਾਲਿਆ ਜਾ ਸਕੇ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ।