ਕੈਨੇਡਾ ਦੀਆਂ ਬਰਫੀਲੀਆਂ ਸੜਕਾਂ ਤੇ ਧੂੜਾਂ ਪੁੱਟ ਰਹੀ ਇਹ ਪੰਜਾਬ ਦੀ ਧੀ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੈ ਜਿਸ ਕਾਰਨ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ।ਇਸ ਤੋਂ ਇਲਾਵਾ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚੋਂ ਵੀ ਕੁਝ ਲੋਕ ਵਿਦੇਸ਼ਾਂ ਵੱਲ ਜਾ ਰਹੇ ਹਨ ਕਿਉਂਕਿ ਪੂਰੇ ਦੇਸ਼ ਦੀ ਹਾਲਤ ਹੀ ਬਹੁਤ ਜ਼ਿਆਦਾ ਖ਼ਰਾਬ ਹੋ ਰਹੀ ਹੈ ਦੇਸ਼ ਦੇ ਵਿਚ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਕੰਮ ਕਰ ਨਹੀਂ ਮਿਲਦਾ ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਅਤੇ ਗ਼ਲਤ ਫ਼ੈਸਲੇ ਲੈ ਲੈਂਦੇ ਹਨ।ਪਰ ਵਿਦੇਸ਼ਾਂ ਦੇ ਵਿਚ ਜਾ ਕੇ ਕੁਝ ਲੋਕਾਂ ਵੱਲੋਂ ਕਮਾਈ ਕੀਤੀ ਜਾਂਦੀ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਸਹਾਰਾ ਬਣਿਆ ਜਾਂਦਾ ਹੈ ਮੁੰਡੇ ਅਤੇ ਕੁਡ਼ੀਆਂ ਦੋਨੋਂ ਹੀ

ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਦੋਨੋਂ ਹੀ ਆਪੋ ਆਪਣੇ ਖੇਤਰਾਂ ਦੇ ਵਿੱਚ ਮਸ਼ਹੂਰ ਹੋ ਜਾਂਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਟਰੱਕ ਡ੍ਰਾਈਵਿੰਗ ਦੇ ਵਿਚ ਮੁੰਡੇ ਹੀ ਮੱਲਾਂ ਮਾਰਦੇ ਹਨ।ਪਰ ਅੱਜਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਖੇਤਰ ਦੇ ਵਿੱਚ ਹੀ ਕੁੜੀਆਂ ਵੀ ਵਿਖਾਈ ਦਿੰਦੀਆਂ ਹਨ ਇਸੇ ਤਰ੍ਹਾਂ ਨਾਲ ਹੁਣ ਭਾਰਤ ਦੀ ਰਹਿਣ ਵਾਲੀ ਸੌਮਿਆ ਚਰਚਾ ਦਾ ਵਿਸ਼ਾ ਬਣ ਰਹੀ ਹੈ ਕਿਉਂਕਿ ਉਸ ਵੱਲੋਂ ਬਾਈ ਟਾਇਰਾ ਟਰੱਕ ਕੈਨੇਡਾ ਦੀ ਧਰਤੀ ਤੇ ਚਲਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬਰਫੀਲੇ ਰਾਹਾਂ ਉੱਤੇ ਇਸ ਵੱਲੋਂ ਇਹ ਟਰੱਕ ਬਡ਼ੀ ਆਸਾਨੀ ਦੇ ਨਾਲ ਚਲਾਇਆ ਜਾ ਰਿਹਾ ਹੈ। ਭਾਵੇਂ ਕਿ ਬਹੁਤ ਸਾਰੇ ਲੋਕ ਅਜਿਹੇ ਟਰੱਕਾਂ ਨੂੰ ਚਲਾਉਣ ਦੇ ਵਿੱਚ ਦਿੱਕਤ ਮਹਿਸੂਸ ਕਰਦੇ ਹਨ ਪਰ ਸੌਮਿਆ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਇਹ ਕੰਮ ਕਰ ਰਹੀ ਹੈ ਅਤੇ ਆਪਣਾ ਨਾਮ ਉਸ ਨੇ ਰੌਸ਼ਨ ਕੀਤਾ ਹੈ ਬਹੁਤ ਸਾਰੇ ਲੋਕਾਂ ਵੱਲੋਂ ਸੌਮਿਆ ਦੀ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਘੱਟ ਕੁੜੀਆਂ ਅਜਿਹੀਆਂ ਹੁੰਦੀਆਂ ਹਨ ਜੋ ਮੁੰਡਿਆਂ ਵਾਲੇ ਕੰਮ ਵੀ ਕਰ ਸਕਦੀਆਂ ਹਨ ਇਸ ਤੋਂ ਇਲਾਵਾ ਕੈਨੇਡਾ ਦੀ ਸਰਕਾਰ ਵੱਲੋਂ ਮੁੰਡੇ ਅਤੇ ਕੁੜੀਆਂ ਨੂੰ ਬਰਾਬਰ ਦਾ ਮੌਕਾ

ਦਿੱਤਾ ਜਾਂਦਾ ਹੈ।ਇਸ ਨੂੰ ਵੀ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜੋ ਮਾਹੌਲ ਰਹਿੰਦਾ ਹੈ ਭਾਵ ਮੁੰਡੇ ਅਤੇ ਕੁੜੀਆਂ ਇੱਕੋ ਜਿਹਾ ਕੰਮ ਕਰ ਸਕਦੇ ਹਨ ਉਸ ਨਾਲ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਜੇਕਰ ਭਾਰਤ ਦੇ ਵਿੱਚ ਕੋਈ ਵੀ ਔਰਤ ਮਰਦਾਂ ਵਾਲਾ ਕੰਮ ਕਰਦੀ ਹੈ ਤਾਂ ਉਸ ਸਮੇਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਉਹੀ ਔਰਤਾਂ ਭਾਰਤ ਦੇ ਵਿੱਚ ਮਰਦਾਂ ਵਾਲਾ ਕੰਮ ਕਰ ਪਾਉਂਦੀਆਂ ਹਨ ਜਿਨ੍ਹਾਂ ਦੇ ਹੌਸਲੇ ਬਹੁਤ ਜ਼ਿਆਦਾ ਬੁਲੰਦ ਹੁੰਦੇ ਹਨ ਜਾਂ ਫਿਰ ਜਿਨ੍ਹਾਂ ਦੀਆਂ ਮਜਬੂਰੀਆਂ ਬਹੁਤ ਵੱਡੀਆਂ ਹੁੰਦੀਆਂ ਹਨ।

Leave a Reply

Your email address will not be published. Required fields are marked *