ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਸਾਡੇ ਸਾਹਮਣੇ ਆ ਰਹੀਆਂ ਹਨ, ਜਿੱਥੇ ਕਿ ਪੁਲਸ ਮੁਲਾਜ਼ਮਾਂ ਵਲੋਂ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਇਸ ਨਾਲ ਪੁਲੀਸ ਦੀ ਵਰਦੀ ਦਾਗਦਾਰ ਵੀ ਹੋ ਜਾਂਦੀ ਹੈ।ਪਰ ਉੱਥੇ ਹੀ ਕੁਝ ਅਜਿਹੀਆਂ ਵੀਡੀਓਜ਼ ਵੀ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਪੁਲਸ ਵਾਲਿਆਂ ਲਈ ਇੱਜ਼ਤ ਲੋਕਾਂ ਦੇ ਮਨਾਂ ਵਿਚ ਬਣ ਜਾਂਦੀ ਹੈ।ਇਸੇ ਤਰ੍ਹਾਂ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਪੁਲੀਸ ਮੁਲਾਜ਼ਮ ਵੱਲੋਂ ਇਕ ਵਿਅਕਤੀ ਦੀ ਦੇਖਭਾਲ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਇਸ ਵਿਅਕਤੀ ਦੀ ਹਾਲਤ ਕਾਫ਼ੀ ਖ਼ਰਾਬ ਸੀ ਇਸ ਦੇ ਕੱਪੜੇ ਵੀ ਗੰਦੇ ਹੋ ਚੁੱਕੇ ਸੀ।
ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਵਿਅਕਤੀ ਤੋਂ ਦੂਰੀ ਬਣਾਉਂਦੇ ਸੀ ਕਿਉਂਕਿ ਇਸ ਵਿਅਕਤੀ ਵਿੱਚੋਂ ਬਦਬੂ ਆਉਂਦੀ ਸੀ।ਪਰ ਇਕ ਪੁਲਸ ਮੁਲਾਜ਼ਮ ਨੂੰ ਇਸ ਵਿਅਕਤੀ ਉੱਤੇ ਦਇਆ ਆਈ ਅਤੇ ਉਸ ਨੇ ਇਸ ਵਿਅਕਤੀ ਦੀ ਸਹਾਇਤਾ ਕਰਨ ਬਾਰੇ ਸੋਚਿਆ। ਪੁਲੀਸ ਮੁਲਾਜ਼ਮ ਅਸ਼ੋਕ ਚੌਹਾਨ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਲੋਕਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ ਉੱਥੇ ਹੀ ਉਨ੍ਹਾਂ ਨੂੰ ਇਹ ਵਿੱਤੀ ਪੁਲ ਦੇ ਹੇਠਾਂ ਬੈਠਾ ਹੋਇਆ ਮਿਲਿਆ,ਜਿਸਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ
ੋ
ਉਨ੍ਹਾਂ ਨੇ ਇਸ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਉਸ ਦੀ ਲੱਤ ਉੱਤੇ ਸੱਟ ਲੱਗੀ ਹੋਈ ਹੈ। ਜਿਸ ਕਰ ਕੇ ਉਹ ਕੰਮਕਾਜ ਨਹੀਂ ਕਰ ਪਾਉਂਦਾ, ਪਰ ਉਹ ਕੰਮ ਕਰਨਾ ਚਾਹੁੰਦਾ ਹੈ।ਇਸ ਤੋਂ ਇਲਾਵਾ ਗ਼ਰੀਬੀ ਕਰਕੇ ਉਸ ਦੀ ਹਾਲਤ ਕਾਫ਼ੀ ਤਰਸਯੋਗ ਸੀ ਸੋ ਇਸ ਲਈ ਇਸ ਪੁਲਸ ਮੁਲਾਜ਼ਮ ਨੇ ਖ਼ੁਦ ਹੀ ਉਸ ਵਿਅਕਤੀ ਨੂੰ ਆਪਣੇ ਹੱਥਾਂ ਨਾਲ ਨੁਹਾਇਆ ਅਤੇ ਬਾਅਦ ਵਿਚ ਉਸ ਦੇ ਵਧੇ ਹੋਏ ਨਹੁੰ ਵੀ ਕੱਟੇ।ਇਥੋਂ ਤਕ ਕਿ ਉਸ ਦਾ ਪੂਰਾ ਹੁਲੀਆ ਬਦਲ ਦਿੱਤਾ ਇਸ ਤੋਂ ਇਲਾਵਾ
ਪੁਲੀਸ ਮੁਲਾਜ਼ਮ ਵੱਲੋਂ ਇਸ ਵਿਅਕਤੀ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਵਿਅਕਤੀ ਕੰਮ ਕਰਨ ਦੀ ਇੱਛਾ ਰੱਖਦੇ ਹਨ ਤਾਂ ਉਹ ਇਨ੍ਹਾਂ ਨੂੰ ਕੰਮ ਦਿਵਾ ਸਕਦੇ ਹਨ।