ਚੁੱਪ ਚੁਪੀਤੇ ਸਕੂਲ ਵਿਚ ਚੱਲ ਰਿਹਾ ਸੀ ਇਹ ਗ਼ਲਤ ਕੰਮ, ਪੁਲਿਸ ਨੇ ਮਾਰਿਆ ਛਾਪਾ ਤਾਂ ਉੱਡੇ ਹੋਸ਼

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਰੁਣਾ ਕਾਲ ਵਿਚ ਲਾਕਡਾਊਨ ਦੇ ਚਲਦੇ ਸਕੂਲ ਕਾਲਜ ਬੰਦ ਪਏ ਹਨ,ਜਿਸ ਕਾਰਨ ਕੇ ਬਹੁਤ ਸਾਰੇ ਲੋਕ ਪਰੇਸ਼ਾਨ ਹਨ ਕਿਉਂਕਿ ਬੱਚਿਆਂ ਦੀ ਪਡ਼੍ਹਾਈ ਖਰਾਬ ਹੋ ਰਹੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਆਨਲਾਈਨ ਕੰਮ ਭੇਜਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਹਨ।ਪਰ ਉਥੇ ਕੁਝ ਲੋਕਾਂ ਵੱਲੋਂ ਇਸ ਮੌਕੇ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਸੰਗਤਪੁਰਾ ਪਿੰਡ ਦੇ ਸਕੂਲ ਵਿਚ ਇਕ ਚਪੜਾਸੀ ਵੱਲੋਂ ਸਕੂਲ ਦੇ ਅੰਦਰ ਹੀ ਸ਼ਰਾਬ ਬਣਾਈ ਜਾ ਰਹੀ ਸੀ।

ਜਦੋਂ ਪੁਲੀਸ ਵਾਲਿਆਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਜਾ ਕੇ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਕੇ ਸਕੂਲ ਦੇ ਅੰਦਰ ਢਾਈ ਸੌ ਕਿਲੋ ਲਾਹਣ ਅਤੇ ਅੱਠ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਹਨ। ਪੁਲਿਸ ਮੁਲਾਜ਼ਮਾਂ ਨੇ ਸਕੂਲ ਦੇ ਚਪੜਾਸੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਅੱਜਕੱਲ੍ਹ ਪੰਜਾਬ ਪੁਲਸ ਵੱਲੋਂ ਬਹੁਤ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰਿਆਂ ਖਬਰਾਂ ਜਿਹੀਆਂ ਆ ਰਹੀਆਂ ਹਨ,ਜਿਥੇ ਕਿ ਪੁਲਸ ਮੁਲਾਜ਼ਮਾਂ ਵਲੋਂ ਛਾਪੇਮਾਰੀ ਦੇ ਦੌਰਾਨ ਵੱਡੀ ਮਾਤਰਾ ਵਿਚ ਲਾਹਣ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਜਾਂਦੀਆਂ ਹਨ।

ਪਰ ਕਈ ਥਾਵਾਂ ਉੱਤੇ ਦੋਸ਼ੀ ਫਰਾਰ ਹੋ ਜਾਂਦੇ ਹਨ ਅਤੇ ਕੁਝ ਥਾਵਾਂ ਤੇ ਪੁਲੀਸ ਮੁਲਾਜ਼ਮਾਂ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਨਾਜਾਇਜ਼ ਤਰੀਕੇ ਨਾਲ ਪੰਜਾਬ ਵਿੱਚ ਬਣਦੀ ਸ਼ਰਾਬ ਨੂੰ ਰੋਕਣਾ ਚਾਹੁੰਦੇ ਹਨ।ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜੇਕਰ.

ਉਨ੍ਹਾਂ ਨੂੰ ਕੋਈ ਵੀ ਅਜਿਹਾ ਨਾਜਾਇਜ਼ ਕੰਮ ਕਰਦਾ ਮਿਲਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *