ਅੱਜਕੱਲ੍ਹ ਬਹੁਤ ਸਾਰੇ ਗਾਇਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਸ਼ਹੂਰ ਹੋਏ ਹਨ ਅਤੇ ਉਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਇਸ ਇੰਡਸਟਰੀ ਤੋਂ ਕਮਾਏ ਵੀ ਹਨ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਲੋਕ ਉਨ੍ਹਾਂ ਗੀਤਾਂ ਨੂੰ ਹੀ ਜ਼ਿਆਦਾ ਪਸੰਦ ਕਰਦੇ ਹਨ ਜਿਨ੍ਹਾਂ ਦੇ ਬੋਲ ਬਹੁਤ ਵਧੀਆ ਹੁੰਦੇ ਹਨ, ਭਾਵ ਕਿ ਜਿਹੜੇ ਗੀਤਾਂ ਨੂੰ ਗੀਤਕਾਰ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਜਾਂਦਾ ਹੈ ਅਤੇ ਗਾਉਣ ਵਾਲੇ ਵੱਲੋਂ ਵਧੀਆ ਤਰੀਕੇ ਨਾਲ ਗਾਇਆ ਜਾਂਦਾ ਹੈ ਉਹੀ ਗੀਤ ਜ਼ਿਆਦਾਤਾਰ ਹਿੱਟ ਹੁੰਦੇ ਹਨ। ਜਿਵੇਂ ਕਿ ਅਸੀਂ ਦੇਖਦੇ ਹੀ ਹਾਂ ਕੇ ਗਾਉਣ ਵਾਲੇ ਗਾਇਕ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਂਦੇ ਹਨ ਪਰ ਜਿਹੜੇ ਗੀਤਕਾਰ ਇਨ੍ਹਾਂ ਗੀਤਾਂ ਨੂੰ ਲਿਖਦੇ ਹਨ,ਉਨ੍ਹਾਂ ਬਾਰੇ ਲੋਕ ਜਾਣਦੇ ਵੀ ਨਹੀਂ ਹਨ।
ਇੱਥੋਂ ਤਕ ਕਿ ਕਿਸੇ ਨੂੰ ਇਸ ਗੱਲ ਦੀ ਵੀ ਕੋਈ ਖ਼ਬਰ ਨਹੀਂ ਹੁੰਦੀ ਕਿ ਇਨ੍ਹਾਂ ਗੀਤਕਾਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਦਾ ਹੈ ਜਾਂ ਨਹੀਂ ਕਿਉਂਕਿ ਅਕਸਰ ਹੀ ਬਹੁਤ ਸਾਰੇ ਅਜਿਹੇ ਗੀਤਕਾਰ ਸਾਡੇ ਸਾਹਮਣੇ ਆਉਂਦੇ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੇ ਬਹੁਤ ਸਾਰੇ ਗੀਤ ਕਲਾਕਾਰਾਂ ਨੂੰ ਦਿੱਤੇ ਹਨ, ਪਰ ਕਲਾਕਾਰਾਂ ਨੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮੋੜਿਆ।ਉਨ੍ਹਾਂ ਦੇ ਗੀਤ ਦੀ ਜੋ ਕੀਮਤ ਬਣਦੀ ਸੀ ਉਹ ਉਨ੍ਹਾਂ ਨੂੰ ਨਹੀਂ ਮਿਲੀ। ਸੋ ਇਸੇ ਦੌਰਾਨ ਬਹੁਤ ਸਾਰੇ ਗੀਤਕਾਰ ਪਿੱਛੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦਾ ਹੌਸਲਾ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਗੀਤਕਾਰ ਮਨਜੀਤ ਪੰਡੋਰੀ ਦੀ।
ਦੱਸ ਦੇਈਏ ਕਿ ਇਨ੍ਹਾਂ ਨੇ ਜੋ ਵੀ ਗੀਤ ਲਿਖੇ ਹਨ ਬਹੁਤ ਹੀ ਮਸ਼ਹੂਰ ਗਾਇਕਾਂ ਵੱਲੋਂ ਗਾਏ ਗਏ ਅਤੇ ਹਿੱਟ ਵੀ ਹੋਏ ਪਰ ਇਨ੍ਹਾਂ ਦਾ ਦੱਸਣਾ ਹੈ ਕਿ ਇਨ੍ਹਾਂ ਕਲਾਕਾਰਾਂ ਵਿੱਚੋਂ ਕੁਝ ਨੇ ਇਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮੋੜਿਆ। ਇਨ੍ਹਾਂ ਨੂੰ ਇਨ੍ਹਾਂ ਦੇ ਗੀਤਾਂ ਦੇ ਪੈਸੇ ਨਹੀਂ ਦਿੱਤੇ। ਦੱਸ ਦਈਏ ਕਿ ਮਨਜੀਤ ਪੰਡੋਰੀ ਨੇ ਭਾਵੇਂ ਕਿ ਬਹੁਤ ਸਾਰੇ ਹਿੱਟ ਗੀਤ ਲਿਖੇ ਹਨ ਪਰ ਫਿਰ ਵੀ ਉਨ੍ਹਾਂ ਦੇ ਘਰ ਦੇ ਹਾਲਾਤ ਕੁਝ ਖ਼ਾਸ ਵਧੀਆ ਨਹੀਂ ਹਨ।
ਅਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੇ ਗੀਤਕਾਰੀ ਤੋਂ ਬਹੁਤ ਜ਼ਿਆਦਾ ਪੈਸਾ ਕਮਾ ਲਿਆ ਹੈ।