ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦਾ ਇਹ ਸੁਪਨਾ ਹੈ ਕਿ ਉਹ ਵਿਦੇਸ਼ ਚਲੇ ਜਾਣ ਅਤੇ ਉਨ੍ਹਾਂ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਰੇ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਵਿਦੇਸ਼ ਜਾਣ ਲਈ ਬਹੁਤ ਸਾਰੇ ਹੱਥਕੰਡੇ ਅਪਣਾਉਂਦੇ ਹਨ, ਭਾਵ ਕਿ ਬਹੁਤ ਸਾਰਾ ਪੈਸਾ ਖਰਚ ਕਰਕੇ ਉਹ ਵਿਦੇਸ਼ ਚਲੇ ਜਾਂਦੇ ਹਨ। ਪਰ ਉੱਥੇ ਹੀ ਕੁਝ ਲੋਕ ਅਜਿਹੇ ਵੀ ਮਿਲਦੇ ਹਨ ਜੋ ਕਿ ਆਪਣੇ ਹਮਸਫ਼ਰ ਦੇ ਜ਼ਰੀਏ ਬਾਹਰ ਜਾਣਾ ਚਾਹੁੰਦੇ ਹਨ, ਪਰ ਕਈ ਵਾਰ ਉਨ੍ਹਾਂ ਨਾਲ ਅਜਿਹੇ ਮਾਮਲਿਆਂ ਵਿੱਚ ਧੋਖਾਧੜੀ ਹੋ ਜਾਂਦੀ ਹੈ।ਅਜਿਹੇ ਮਾਮਲਿਆਂ ਦੀ ਅਕਸਰ ਹੀ ਜੋਗਿੰਦਰ ਬਾਸੀ ਸੋਅ ਦੇ ਵਿੱਚ ਚਰਚਾ ਹੁੰਦੀ ਹੈ ਇਸ ਸ਼ੋਅ ਵਿਚ ਉਹ ਲੋਕ ਜੁੜਦੇ ਹਨ
ਜਿਨ੍ਹਾਂ ਨਾਲ ਕੋਈ ਧੋਖਾ ਹੋਇਆ ਹੋਵੇ ਜਾਂ ਜਿਨ੍ਹਾਂ ਉੱਤੇ ਇਲਜ਼ਾਮ ਲੱਗਿਆ ਹੋਵੇ, ਹਰ ਕੋਈ ਆਪਣੀ ਸਫ਼ਾਈ ਦਿੰਦਾ ਹੈ ਅਤੇ ਮਾਮਲੇ ਨੂੰ ਸੁਲਝਾੳੁਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਸੋ ਇਸੇ ਤਰ੍ਹਾਂ ਦਾ ਇਕ ਮਾਮਲਾ ਜੋਗਿੰਦਰ ਬਾਸੀ ਸੌਦੇ ਵਿਚ ਸਾਹਮਣੇ ਆਇਆ ਜਿਥੇ ਕਿ ਇਕ ਪੰਜਾਬ ਦੇ ਕਬੱਡੀ ਖਿਡਾਰੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਹ ਵਿਦੇਸ਼ ਵਿੱਚ ਜਾ ਕੇ ਬੈਠੀ ਹੈ ਅਤੇ ਵਾਪਸ ਨਹੀਂ ਆਉਣਾ ਚਾਹੁੰਦੀ ਇਸ ਕਬੱਡੀ ਖਿਡਾਰੀ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਖਰਚ ਕੀਤੇ ਹਨ।ਪਰ ਹੁਣ ਉਸ ਦੀ ਪਤਨੀ ਉਸ ਦਾ ਸਾਥ ਨਹੀਂ ਦੇ ਰਹੀ ਨਾਲ ਹੀ ਉਸ ਨੇ ਦੱਸਿਆ ਕਿ
ਉਸ ਦਾ ਵਿਆਹ ਵੀ ਧੱਕੇ ਨਾਲ ਹੋਇਆ ਹੈ, ਭਾਵ ਕੇ ਉਸ ਲੜਕੀ ਨੇ ਇਸ ਕਬੱਡੀ ਖਿਡਾਰੀ ਉੱਤੇ ਦਬਾਅ ਬਣਾਇਆ ਕਿ ਇਹ ਉਸ ਦੇ ਨਾਲ ਵਿਆਹ ਕਰਵਾਵੇ।ਕਬੱਡੀ ਖਿਡਾਰੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਆਪਣੇ ਘਰਦਿਆਂ ਤੋਂ ਚੋਰੀ ਛਿਪੇ ਉਸ ਲੜਕੀ ਨਾਲ ਲਾਵਾਂ ਲਈਆਂ,ਕਿਉਂਕਿ ਉਹ ਲੜਕੀ ਇਸ ਦੇ ਪਿੱਛੇ ਹੀ ਪਈ ਹੋਈ ਸੀ। ਉਸ ਤੋਂ ਬਾਅਦ ਘਰਦਿਆਂ ਦੀ ਮਨਜ਼ੂਰੀ ਨਾਲ ਵੀ ਲਾਵਾਂ ਲਈਆਂ ਗਈਆਂ, ਪਰ ਜਦੋਂ ਇਨ੍ਹਾਂ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਉਸ ਲੜਕੀ ਨੇ ਕਿਹਾ ਕਿ ਉਸ ਨੇ ਵਿਦੇਸ਼ ਜਾਣਾ ਹੈ।
ਜਦੋਂ ਇਸ ਕਬੱਡੀ ਖਿਡਾਰੀ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜ ਦਿੱਤਾ ਤਾਂ ਹੁਣ ਚਾਰ ਸਾਲ ਹੋ ਚੁੱਕੇ ਹਨ, ਪਰ ਇਸ ਕਬੱਡੀ ਖਿਡਾਰੀ ਦੀ ਪਤਨੀ ਉਸ ਕੋਲ ਵਾਪਸ ਨਹੀਂ ਆਉਣਾ ਚਾਹੁੰਦੀ।