ਪੰਜਾਬ ਦੇ ਇਸ ਪਿੰਡ ਵਿੱਚ ਵਿਕਦੇ ਹਨ ਹਵਾਈ ਜਹਾਜ਼, 20000 ਰੁਪਏ ਦਾ ਇਕ ਜਹਾਜ਼ ਖ਼ਰੀਦੋ

Uncategorized

ਜੈਤੋ ਦੇ ਨਜ਼ਦੀਕ ਪੈਂਦੇ ਪਿੰਡ ਸਿਰੀਏਵਾਲਾ ਵਿਖੇ ਯਾਦਵਿੰਦਰ ਸਿੰਘ ਖੋਖਰ ਨਾਂ ਦੇ ਇੱਕ ਵਿਅਕਤੀ ਵੱਲੋਂ ਜਹਾਜ਼ ਤਿਆਰ ਕੀਤੇ ਜਾਂਦੇ ਹਨ ਜੋ ਕਿ ਅਸਲੀ ਜਹਾਜ਼ਾਂ ਦੀ ਤਰ੍ਹਾਂ ਅਸਮਾਨ ਵਿੱਚ ਉਡਾਰੀਆਂ ਲਗਾਉਂਦੇ ਹਨ। ਯਾਦਵਿੰਦਰ ਸਿੰਘ ਖੋਖਰ ਨੇ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇਹ ਸ਼ੌਂਕ ਦੋ ਹਜਾਰ ਸੱਤ ਤੋਂ ਪਿਆ, ਜਦੋਂ ਉਨ੍ਹਾਂ ਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਜਿੱਥੇ ਕਿ ਉਨ੍ਹਾਂ ਨੇ ਇੱਕ ਪ੍ਰੋਗਰਾਮ ਦੇਖਿਆ ਜਿੱਥੇ ਕਿ ਜਹਾਜ਼ ਉਡਾਏ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਵੀ ਉਥੋਂ ਹੀ ਸੇਧ ਮਿਲੀ ਕਿ ਉਹ ਵੀ ਇਹ ਕੰਮ ਕਰ ਸਕਦੇ ਹਨ।ਕਿਉਂਕਿ ਉਨ੍ਹਾਂ ਨੇ ਚੰਗੀ ਪੜ੍ਹਾਈ ਕੀਤੀ ਹੋਈ ਸੀ,

ਇਸ ਤੋਂ ਇਲਾਵਾ ਉਨ੍ਹਾਂ ਨੂੰ ਜਹਾਜ਼ਾਂ ਬਾਰੇ ਵੀ ਚੰਗੀ ਜਾਣਕਾਰੀ ਸੀ। ਨਾਲ ਹੀ ਉਨ੍ਹਾਂ ਦੀ ਆਪਣੀ ਇੱਕ ਵਰਕਸ਼ਾਪ ਹੈ ਜਿੱਥੇ ਕਿ ਉਹ ਇਨ੍ਹਾਂ ਜਹਾਜ਼ਾਂ ਨੂੰ ਤਿਆਰ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਕ ਛੋਟੇ ਜਹਾਜ਼ ਦੀ ਕੀਮਤ ਵੀਹ ਹਜ਼ਾਰ ਹੈ ਅਤੇ ਜੇਕਰ ਅਸੀਂ ਵੱਡੇ ਜਹਾਜ਼ਾਂ ਦੀ ਗੱਲ ਕਰੀਏ ਤਾਂ ਉਹ ਲੱਖਾਂ ਤਕ ਪਹੁੰਚ ਜਾਂਦੇ ਹਨ। ਕਿਉਂਕਿ ਅੱਜ ਕੱਲ੍ਹ ਜੋ ਵੀ ਮਟੀਰੀਅਲ ਇਨ੍ਹਾਂ ਜਹਾਜ਼ਾਂ ਨੂੰ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ ਉਹ ਮਹਿੰਗਾ ਹੋ ਚੁੱਕਿਆ ਹੈ, ਇਸ ਕਾਰਨ ਹੀ ਅੱਜਕੱਲ੍ਹ ਜਹਾਜ਼ ਬਣਾਉਣ ਵਿੱਚ ਬਹੁਤ ਸਾਰਾ ਪੈਸਾ ਖਰਚ ਹੋ ਜਾਂਦਾ ਹੈ।

ਪਰ ਉਨ੍ਹਾਂ ਨੂੰ ਇਸ ਦਾ ਸ਼ੌਂਕ ਹੈ ਇਸ ਲਈ ਉਹ ਜਹਾਜ਼ ਬਣਾਉਂਦੇ ਹਨ ਉਨ੍ਹਾਂ ਦੱਸਿਆ ਕਿ ਉਹ ਅੱਜ ਤਕ ਬਹੁਤ ਸਾਰੇ ਜਹਾਜ਼ ਬਣਾ ਚੁੱਕੇ ਹਨ। ਲੋਕ ਦੂਰੋਂ ਦੂਰੋਂ ਵੀ ਉਨ੍ਹਾਂ ਦੇ ਜਹਾਜ਼ਾਂ ਨੂੰ ਦੇਖਣ ਲਈ ਆਉਂਦੇ ਹਨ ਇੱਥੋਂ ਤੱਕ ਕਿ ਲੋਕ ਉਨ੍ਹਾਂ ਦੇ ਜਹਾਜ਼ਾਂ ਨੂੰ ਖ਼ਰੀਦ ਕੇ ਵੀ ਲੈ ਕੇ ਜਾਂਦੇ ਹਨ।ਗੱਲਬਾਤ ਕਰਨ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਥਾਂਵਾਂ ਤੇ ਸਨਮਾਨਤ ਵੀ ਕੀਤਾ ਜਾ ਚੁੱਕਿਆ ਹੈ, ਜਿਸ ਕਾਰਨ ਕੇ ਉਹ ਬਹੁਤ ਖੁਸ਼ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੇ ਕੰਮ ਨੂੰ ਹੋਰ ਵੀ ਸੁਧਰਨਗੇ ਤਾਂ ਜੋ ਇਸ ਤੋਂ ਵੀ ਵਧੀਆ ਜਹਾਜ਼ ਉਹ ਤਿਆਰ ਕਰ ਸਕਣ।

ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਕੋਲ ਕੋਈ ਨਾ ਕੋਈ ਟੈਲੇਂਟ ਹੈ।ਇਸ ਤੋਂ ਇਲਾਵਾ ਪੰਜਾਬੀਆਂ ਦੇ ਸ਼ੌਕ ਵੀ ਨਿਆਰੇ ਹਨ ਅਤੇ ਉਹ ਹਰ ਕਿਸੇ ਦੇ ਕੰਮ ਨੂੰ ਕਰ ਸਕਦੇ ਹਨ।

Leave a Reply

Your email address will not be published. Required fields are marked *