ਅੱਜਕੱਲ੍ਹ ਨੂੰ ਨਾਜਾਇਜ਼ ਸਬੰਧਾਂ ਦੇ ਚਲਦੇ ਬਹੁਤ ਸਾਰੇ ਘਰ ਖ਼ਰਾਬ ਹੋ ਰਹੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਬਰਨਾਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕਿ ਭਦੌੜ ਨਿਵਾਸੀ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਸਦੇ ਇੱਕ ਜਸਬੀਰ ਕੌਰ ਨਾਂ ਦੀ ਔਰਤ ਨਾਲ ਸਬੰਧ ਸੀ। ਜੋ ਕਿ ਉਸ ਨੂੰ ਬਰਨਾਲਾ ਜੇਲ੍ਹ ਵਿੱਚ ਮਿਲੀ ਸੀ ਪਰ ਹੁਣ ਉਸ ਅੌਰਤ ਨੇ ਆਪਣੀ ਮੌਤ ਦਾ ਇੱਕ ਨਾਟਕ ਰਚ ਕੇ ਇਸ ਨੂੰ ਗੁੰਮਰਾਹ ਕੀਤਾ ਹੈ।ਪਰ ਦੂਜੇ ਪਾਸੇ ਉਸ ਔਰਤ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਉਸ ਦਾ ਦੋ ਹਜਾਰ ਸਤਾਰਾਂ ਤੋਂ ਲੈ ਕੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ।ਇਸ ਤੋਂ ਇਲਾਵਾ ਇਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ।
ਨਾਲ ਹੀ ਇਸ ਅੌਰਤ ਨੇ ਦੱਸਿਆ ਕਿ ਉਸ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਇਹ ਅਰਦਾਸ ਕਰਵਾਈ ਸੀ ਕਿ ਉਹ ਇਸ ਨੂੰ ਆਪਣੀ ਪਤਨੀ ਦੀ ਤਰ੍ਹਾਂ ਰੱਖੇਗਾ, ਪਰ ਕਾਗਜ਼ਾਂ ਦੇ ਵਿੱਚ ਕਿਤੇ ਵੀ ਇਨ੍ਹਾਂ ਦੇ ਵਿਆਹ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਹੈ।ਉਸ ਵਿਅਕਤੀ ਵੱਲੋਂ ਅਰਦਾਸ ਕਰਵਾਉਣ ਤੋਂ ਬਾਅਦ ਇਸ ਨਾਲ ਸਰੀਰਕ ਸਬੰਧ ਵੀ ਬਣਾਏ ਗਏ।ਪਰ ਉਹ ਵਿਅਕਤੀ ਇਸ ਨੂੰ ਆਪਣੇ ਘਰ ਵਿੱਚ ਨਹੀਂ ਲਿਜਾ ਰਿਹਾ ਸੀ। ਜਦੋਂ ਇਸ ਅੌਰਤ ਨੇ ਉਸ ਉਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਵਿਅਕਤੀ ਨੇ ਵੀ ਇਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ
ਅਤੇ ਇਨ੍ਹਾਂ ਦੇ ਗਲੀ ਮੁਹੱਲੇ ਵਿੱਚ ਆ ਕੇ ਇਨ੍ਹਾਂ ਦਾ ਜਲੂਸ ਕੱਢਣ ਲੱਗਿਆ।ਦੱਸ ਦਈਏ ਕਿ ਇਸ ਔਰਤ ਦੀ ਇੱਕ ਨੂੰਹ ਵੀ ਹੈ,ਜਿਨ੍ਹਾਂ ਨੇ ਉਸ ਵਿਅਕਤੀ ਨੂੰ ਕਿਹਾ ਸੀ ਕਿ ਉਹ ਉਸ ਦੀ ਸੱਸ ਨੂੰ ਆਪਣੇ ਨਾਲ ਆਪਣੇ ਘਰ ਵਿੱਚ ਰੱਖੇ।ਪਰ ਜਦੋਂ ਉਸ ਵਿਅਕਤੀ ਵੱਲੋਂ ਇਨ੍ਹਾਂ ਦੀ ਕੋਈ ਗੱਲ ਨਾ ਮੰਨੀ ਗਈ ਅਤੇ ਉਸ ਵੱਲੋਂ ਲਗਾਤਾਰ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ
ਤਾਂ ਇਨ੍ਹਾਂ ਨੇ ਜਸਬੀਰ ਕੌਰ ਦੀ ਮੌਤ ਦਾ ਇੱਕ ਨਾਟਕ ਰਚਿਆ ਤਾਂ ਜੋ ਇਨ੍ਹਾਂ ਦਾ ਉਸ ਵਿਅਕਤੀ ਤੋਂ ਖਹਿੜਾ ਛੁੱਟ ਸਕੇ।