ਫ਼ਿਰੋਜ਼ਪੁਰ ਤੂੰ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੋਂ ਦੇ ਇਕ ਪਿੰਡ ਵਿਚ ਇਕ ਪਾਵਰਕੌਮ ਦਾ ਕੱਚਾ ਅਧਿਕਾਰੀ ਬਿਜਲੀ ਦੀਆਂ ਤਾਰਾਂ ਵਿੱਚ ਪਏ ਫਾਲਟ ਨੂੰ ਠੀਕ ਕਰਨ ਲਈ ਆਇਆ ਸੀ।ਉਸ ਕੋਲੋਂ ਬਕਾਇਦਾ ਪਰਮਿਟ ਸੀ ਕਿ ਉਹ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰ ਸਕਦਾ ਹੈ।ਪਰ ਜਦੋਂ ਉਹ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਲਈ ਬਿਜਲੀ ਦੇ ਖੰਭੇ ਉੱਤੇ ਚੜ੍ਹਦਾ ਹੈ ਤਾਂ ਉਸ ਤੋਂ ਬਾਅਦ ਕਿਸੇ ਵੱਲੋਂ ਬਿਜਲੀ ਦੀਆਂ ਤਾਰਾਂ ਵਿਚ ਕਰੰਟ ਛੱਡ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਕੇ ਇਸ ਵਿਅਕਤੀ ਨੂੰ ਕਰੰਟ ਦਾ ਕਾਫੀ ਵੱਡਾ ਝਟਕਾ ਲੱਗਦਾ ਹੈ ਅਤੇ ਇਹ ਤਾਰਾਂ ਉੱਤੇ ਹੀ ਲਟਕ ਜਾਂਦਾ ਹੈ। ਉਸ ਸਮੇਂ ਜਿਨ੍ਹਾਂ ਸਥਾਨਕ ਲੋਕਾਂ ਨੇ ਇਸ ਵਿਅਕਤੀ ਨੂੰ ਤਾਇਆ ਉਤੇ ਲਟਕਿਆ ਵੇਖਿਆ ਉਨ੍ਹਾਂ ਵਿੱਚ ਹੜਕੰਪ ਮੱਚ ਗਈ।
ਭਾਵੇਂ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਕਿਸ ਤਰੀਕੇ ਨਾਲ ਇਸ ਵਿਅਕਤੀ ਨੂੰ ਹੇਠਾਂ ਉਤਾਰਨ, ਕਿਉਂਕਿ ਇਹ ਵਿਅਕਤੀ ਕਾਫੀ ਉਚਾਈ ਉੱਤੇ ਤਾਰਾਂ ਠੀਕ ਕਰਨ ਲਈ ਚੜ੍ਹਿਆ ਸੀ।ਬਾਅਦ ਵਿਚ ਸਥਾਨਕ ਲੋਕਾਂ ਨੇ ਬਿਜਲੀ ਦੀਆਂ ਤਾਰਾਂ ਵਿਚ ਕਰੰਟ ਨੂੰ ਕਟਵਾਇਆ ਅਤੇ ਇਸ ਵਿਅਕਤੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੇ ਰੇਤੇ ਨਾਲ ਭਰੀ ਹੋਈ ਟਰਾਲੀ ਨੂੰ ਹੇਠਾਂ ਖੜ੍ਹਾਇਆ ਅਤੇ ਉਸ ਉਪਰ ਪੌੜੀ ਰੱਖ ਕੇ ਇਸ ਵਿਅਕਤੀ ਤਕ ਪਹੁੰਚ ਕੀਤੀ।ਇਸ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹੇਠਾਂ ਉਤਾਰ ਲਿਆ, ਜਿਸ ਤੋਂ ਬਾਅਦ ਕੇਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਹਸਪਤਾਲ ਵਿਚ ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਤਕ ਵਿਅਕਤੀ ਦੀ ਹਾਲਤ ਠੀਕ ਹੈ ਪਰ ਜੇਕਰ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਗੰਭੀਰਤਾ ਨਜ਼ਰ ਆਵੇਗੀ ਤਾਂ ਇਨ੍ਹਾਂ ਨੂੰ ਵੱਡੇ ਹਸਪਤਾਲ ਵਿੱਚ ਭਰਤੀ ਕਰਵਾਉਣ ਲਈ ਭੇਜਿਆ ਜਾਵੇਗਾ।ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪਿਛਲੇ ਸੱਤ ਅੱਠ ਸਾਲਾਂ ਤੋਂ ਡਿਊਟੀ ਨਿਭਾ ਰਹੇ ਹਨ ਪਰ ਕਦੇ ਵੀ ਅਜਿਹਾ ਹਾਦਸਾ ਨਹੀਂ ਵਾਪਰਿ ਹੁਣ ਉਹ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਹੈ,ਜਿਸ ਵਿਚ ਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਗਲਤੀ ਦੁਬਾਰਾ ਨਾ ਹੋਵੇ।ਦੱਸ ਦੇਈਏ ਕਿ ਜਿਸ ਸਮੇਂ ਇਸ ਲਟਕਦੇ ਹੋਏ ਵਿਅਕਤੀ ਨੂੰ ਹੇਠਾਂ ਉਤਾਰਿਆ ਜਾ ਰਿਹਾ ਸੀ
ਉਸ ਸਮੇਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਜਿਸ ਤੋਂ ਬਾਅਦ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ ਕਾਰਵਾਈ ਹੋਣੀ ਚਾਹੀਦੀ ਹੈ।