ਪੁਰਾਣੇ ਸਮਿਆਂ ਵਿੱਚ ਜੇ ਲੋਕ ਜਿਹੜੇ ਬਰਤਨਾਂ ਨੂੰ ਵਰਤਿਆ ਕਰਦੇ ਸੀ,ਉਹ ਬਹੁਤ ਹੀ ਵਧੀਆ ਕਿਸਮ ਦੇ ਹੁੰਦੇ ਸੀ। ਭਾਵ ਕਿ ੳੁਨ੍ਹਾਂ ਤੋਂ ਸਰੀਰ ਨੂੰ ਕੁਝ ਅਜਿਹੇ ਤੱਤ ਮਿਲਦੇ ਸੀ ਜਿਸ ਨਾਲ ਕਿ ਉਹ ਹਮੇਸ਼ਾ ਲਈ ਤੰਦਰੁਸਤ ਰਹਿੰਦੇ ਸੀ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਚ ਲੋਹੇ, ਤਾਂਬੇ, ਪਿੱਤਲ ਅਤੇ ਮਿੱਟੀ ਦੇ ਬਰਤਨ ਵਰਤੇ ਜਾਂਦੇ ਸੀ। ਇਨ੍ਹਾਂ ਬਰਤਨਾਂ ਵਿੱਚੋਂ ਬਹੁਤ ਸਾਰੇ ਤੱਤ ਅਜਿਹੇ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ।ਪਰ ਅੱਜ ਕੱਲ ਜ਼ਿਆਦਾਤਰ ਲੋਕ ਸਟੀਲ ਜਾਂ ਐਲੂਮੀਨੀਅਮ ਦੇ ਬਰਤਨ ਵਰਤਦੇ ਹਨ ਜੋ ਕਿ ਸਾਡੀ ਸਿਹਤ ਲਈ ਬੇਹੱਦ ਹਾਨੀਕਾਰਕ ਹੁੰਦੇ ਹਨ।
ਹੌਲੀ ਹੌਲੀ ਇਨ੍ਹਾਂ ਦਾ ਬੁਰਾ ਪ੍ਰਭਾਵ ਸਾਡੀ ਸਿਹਤ ਉੱਤੇ ਪੈਂਦਾ ਹੈ।ਇਸ ਤਰੱਕੀ ਦੇ ਦੌਰ ਵਿੱਚ ਅੱਜਕੱਲ੍ਹ ਲੋਕ ਬਹੁਤ ਕੁਝ ਅਜਿਹਾ ਪਿੱਛੇ ਛੱਡ ਆਏ ਹਨ ਜੋ ਕਿ ੳੁਨ੍ਹਾਂ ਦੀ ਜ਼ਿੰਦਗੀ ਲਈ ਬੇਹੱਦ ਫ਼ਾਇਦੇਮੰਦ ਸੀ।ਪਰ ਉਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਲੋਕ ਅਜਿਹੇ ਹਨ ਜੋ ਕਿ ਅੱਜ ਵੀ ਪੁਰਾਣੀ ਵਿਰਾਸਤ ਦੇ ਸਹਾਰੇ ਆਪਣਾ ਜੀਵਨ ਜਿਊਂਦੇ ਹਨ।ਇਸੇ ਤਰ੍ਹਾਂ ਹੀ ਖਰੜ ਦੇ ਨੇੜੇ ਪੈਂਦੇ ਪਿੰਡ ਕੰਡੋਆ ਵਿੱਚ ਸਰਬ ਲੋਹ ਦੇ ਬਰਤਨ ਬਣਾਏ ਜਾਂਦੇ ਹਨ। ਦੱਸ ਦਈਏ ਕਿ ਸਰਬਲੋਹ ਤੋਂ ਤਿਆਰ ਕੀਤੇ ਹੋਏ ਬਰਤਨ ਸਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।
ਇਨ੍ਹਾਂ ਨੂੰ ਬੜੀ ਹੀ ਮਿਹਨਤ ਤੋਂ ਬਾਅਦ ਬਣਾਇਆ ਜਾਂਦਾ ਹੈ।ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਸਮਿਆਂ ਤੋਂ ਇਸ ਪਿੰਡ ਵਿੱਚ ਇਹ ਸਰਬ ਲੋਹ ਦੇ ਬਰਤਨ ਬਣਾਏ ਜਾਂਦੇ ਹਨ।ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸੀ ਜਿੱਥੇ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਹ ਸਰਬ ਲੋਹ ਦੇ ਬਰਤਨ ਭੇਟ ਕੀਤੇ ਸੀ।ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਵਰਦਾਨ ਮਿਲਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਇਹ ਬਰਤਨ ਚਾਂਦੀ ਦੇ ਭਾਅ ਵਿਕਿਆ ਕਰਨਗੇ।ਸੋ ਜਿਹੜੇ ਲੋਕਾਂ ਨੂੰ ਅੱਜ ਇਨ੍ਹਾਂ ਦੀ ਕੀਮਤ ਪਤਾ ਹੈ ਭਾਵ ਕਿ ਇਨ੍ਹਾਂ ਦਾ ਮਹੱਤਵ ਪਤਾ ਹੈ ਉਹ ਇਨ੍ਹਾਂ ਬਰਤਨਾਂ ਨੂੰ ਚਾਂਦੀ ਦੇ ਭਾਅ ਖ਼ਰੀਦਣ ਲਈ ਰਾਜ਼ੀ ਹਨ।
ਦੱਸ ਦੇਈਏ ਕਿ ਇਨ੍ਹਾਂ ਨੂੰ ਵੇਚਣ ਵਾਸਤੇ ਕਿਸੇ ਦੀ ਮਿਹਨਤ ਦੀ ਲੋੜ ਨ੍ਹੀਂ ਪਾ ਕੇ ਇਹ ਬਰਤਨ ਬਣਾਏ ਜਾਂਦੇ ਹਨ ਅਤੇ ਉਸੇ ਜਗ੍ਹਾ ਉੱਤੇ ਰੱਖੇ ਜਾਂਦੇ ਹਨ,ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਇੱਥੇ ਆ ਕੇ ਖ਼ਰੀਦ ਲੈਂਦਾ ਹੈ।