ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਵਲੋਂ ਪੁਲਸ ਦੇ ਉੱਪਰ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ।ਕਿਉਂਕਿ ਹਰ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਜੈਪੁਰ ਪਾਲ ਭੁੱਲਰ ਦੁਬਾਰਾ ਕੋਈ ਗਲਤੀ ਕੀਤੀ ਗਈ ਸੀ ਤਾਂ ਉਸ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ ਨਾ ਕਿ ਉਨ੍ਹਾਂ ਦਾ ਐਨਕਾਉਂਟਰ ਕਰਨਾ ਚਾਹੀਦਾ ਸੀ।ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਵੀ ਇਹ ਮੰਗ ਕੀਤੀ ਗਈ ਸੀ ਕਿ ਜੇਕਰ ਸਾਡੇ ਬੇਟੇ ਤੋਂ ਗਲਤੀ ਹੋ ਗਈ ਸੀ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਐਨਕਾਉਂਟਰ ਕਰਨਾ ਕਿਸੇ ਵੀ ਗੱਲ ਦਾ ਹੱਲ ਨਹੀਂ ਸੀ।ਹੁਣ ਜੈਪਾਲ ਭੁੱਲਰ ਦੇ ਐਨਕਾਉਂਟਰ ਉੱਪਰ ਲੱਖੇ ਸਰ੍ਹਾਣੇ ਵੱਲੋਂ ਇੱਕ ਇੰਟਰਵਿਊ ਦਿੱਤੀ ਗਈ ਹੈ
ਜਿਸ ਵਿੱਚ ਲੱਖੇ ਸ਼ਾਹਾਣੇ ਨੇ ਪੁਲਸ ਦੀਆਂ ਬਹੁਤ ਸਾਰੀਆਂ ਪੋਲਾਂ ਖੋਲ੍ਹੀਆਂ ਹਨ।ਲੱਖਾ ਸਿਧਾਣਾ ਨੇ ਜੈਪਾਲ ਭੁੱਲਰ ਦੀ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਂ ਜੈਪਾਲ ਭੁੱਲਰ ਦੀ ਡੈੱਡ ਬਾਡੀ ਵੇਖੀ।ਲੱਖੇ ਸਿਧਾਣੇ ਦਾ ਕਹਿਣਾ ਹੈ ਕਿ ਇਹ ਜੋ ਪੁਲਸ ਆਏ ਇਹ ਹੀ ਗੈਂਗਸਟਰਾਂ ਨੂੰ ਪੈਦਾ ਕਰਦੀ ਹੈ ਅਤੇ ਜੋ ਇਨ੍ਹਾਂ ਦਾ ਆਪਣਾ ਮਕਸਦ ਪੂਰਾ ਹੋ ਜਾਂਦਾ ਹੈ ਤਾਂ ਹੀ ਆਪਣੇ ਮਕਸਦ ਲਈ ਵਰਤੇ ਗਏ ਇਨ੍ਹਾਂ ਗੈਂਗਸਟਰਾਂ ਨੂੰ ਮਰਵਾ ਦਿੰਦੀ ਹੈ।ਲੱਖਾ ਸਿਧਾਣਾ ਨੇ ਕਿਹਾ ਕਿ ਹਰ ਇੱਕ ਗੈਂਗਸਟਰ ਦੇ ਬੰਨ੍ਹ ਪਿੱਛੇ ਕੋਈ ਨਾ ਕੋਈ ਰਾਜਨੀਤੀ ਕਾਰਨ ਜ਼ਰੂਰ ਹੁੰਦਾ ਹੈ ਕਿਉਂਕਿ ਰਾਜਨਤੀਕਿ ਪਾਰਟੀਆਂ ਵਾਲੇ ਆਪਣੇ ਮਤਲਬ ਦੇ ਲਈ ਇਨ੍ਹਾਂ ਗੈਂਗਸਟਰਾਂ ਨੂੰ ਪੈਦਾ ਕਰਦੇ ਹਨ
ਅਤੇ ਜਦੋਂ ਇਨ੍ਹਾਂ ਤੋਂ ਕੰਮ ਪੂਰਾ ਹੋ ਜਾਂਦਾ ਹੈ ਤਾਂ ਉਹ ਇਨ੍ਹਾਂ ਨੂੰ ਆਪਣੇ ਰਾਹ ਚੋਂ ਹਟਾਉਣ ਦੇ ਲਈ ਦੂਜੇ ਗਰੁੱਪਾਂ ਨਾਲ ਮਿਲ ਕੇ ਇਨ੍ਹਾਂ ਨੂੰ ਜਾਂ ਤਾਂ ਮਰਵਾ ਦਿੰਦੇ ਹਨ।ਜਾਂ ਫਿਰ ਇਨ੍ਹਾਂ ਦਾ ਪੁਲਸ ਕੋਲੋਂ ਕੋਈ ਨਾ ਕੋਈ ਗਲਤ ਕੇਸ ਪੁਆ ਕੇ ਇਨ੍ਹਾਂ ਨੂੰ ਅੰਦਰ ਕਰਵਾ ਦਿੰਦੇ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇ ਜਿੰਨੇ ਵੀ ਗੈਂਗਸਟਰ ਹੋਏ ਹਨ ਜਾਂ ਮਰੇ ਹਨ ਉਨ੍ਹਾਂ ਸਾਰਿਆਂ ਦੀ ਜੇਕਰ ਤੁਸੀਂ ਹਿਸਟਰੀ ਚੈੱਕ ਕਰੋ ਤਾਂ ਸਾਰਿਆਂ ਨੂੰ ਹੀ ਕਿਸੇ ਨਾ ਕਿਸੇ ਰਾਜਨੀਤਕ ਪਾਰਟੀ ਜਾਂ ਪੁਲਸ ਵਾਲਿਆਂ ਨੇ ਗੈਂਗਸਟਰ ਬਣਾਇਆ ਸੀ।ਲੱਖੇ ਸਥਾਨ ਨੇ ਹੋਰ ਗੱਲਾਂ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲਈ
ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਦਿਲ ਵਿੱਚ ਕੋਈ ਦਰਦ ਨਹੀਂ ਹੈ ਇਹ ਸਿਰਫ਼ ਆਪਣੇ ਮਤਲਬ ਲਈ ਨਵੇਂ ਨੌਜਵਾਨਾਂ ਨੂੰ ਵਰਤਦੇ ਹਨ।ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਮੈਂ ਜੈਪਾਲ ਦੀ ਲਾਸ਼ ਨੂੰ ਵੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਦਰਦ ਹੋਇਆ ਕਿਉਂਕਿ ਇਨ੍ਹਾਂ ਚੰਗਾ ਨੌਜਵਾਨ ਜੋ ਪੁਲਸ ਦੁਆਰਾ ਇਕ ਐਨਕਾਉਂਟਰ ਚ ਮਾਰ ਦਿੱਤਾ ਗਿਆ ਹੈ।ਜਿਸ ਨੇ ਕਦੇ ਪੰਜਾਬ ਪੁਲਸ ਜਾਂ ਕਿਸੇ ਹੋਰ ਮਹਿਕਮੇ ਵਿਚ ਪੰਜਾਬ ਦਾ ਨਾਮ ਰੌਸ਼ਨ ਕਰਨਾ ਸੀ।
ਲੱਖਾ ਸਿਧਾਣਾ ਨੇ ਕਿਹਾ ਕਿ ਉਹ ਬਹੁਤ ਕੋਸ਼ਿਸ਼ ਕਰਦਾ ਹੈ ਕਿ ਅਜਿਹੇ ਲੋਕਾਂ ਨੂੰ ਲੱਭੇ ਜੋ ਪੰਜਾਬ ਦੇ ਲਈ ਆਪਣੇ ਦਿਲ ਵਿੱਚ ਦਰਦ ਲਈ ਬੈਠੇ ਹਨ ਪਰ ਉਸ ਨੂੰ ਅਜਿਹੇ ਲੋਕ ਮਿਲਦੇ ਤਾਂ ਹਨ ਪਰ ਉਹ ਸਿਰਫ ਗੱਲਾਂ ਹੀ ਕਰਦੇ ਹਨ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਦੇ ਲਈ ਕੋਈ ਤਰਸ ਰਹੀ ਹੈ।