4 ਲੱਖ ਰੁਪਏ ਦੇ ਔਲਾਦ ਪਿੱਛੇ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਇਹ ਧੀ ,ਮਾਂ ਨੇ ਰੋ ਰੋ ਸਭ ਨੂੰ ਕੀਤੀ ਅਪੀਲ

Uncategorized

ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਹਨ ਜਿੱਥੇ ਕਿ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਵਿਚ ਮੁਢਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਤੋਂ ਬਾਅਦ ਸੁਧਾਰ ਦਿੱਤੀ ਗਈ ਹੈ ਅਤੇ ਇੱਥੇ ਕੋਈ ਵੀ ਇਲਾਜ ਤੋਂ ਬਿਨਾਂ ਆਪਣੀ ਜਾਨ ਨਹੀਂ ਗਵਾਏਗਾ।ਪਰ ਤੁਹਾਨੂੰ ਦੱਸ ਦਈਏ ਕਿ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਲੋਕ ਇਲਾਜ ਤੋਂ ਬਿਨਾਂ ਆਪਣੀ ਜਾਨ ਗਵਾ ਦਿੰਦੇ ਹਨ

ਅਤੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਇਲਾਜ ਲਈ ਤੜਪ ਰਹੇ ਹਨ ਅਤੇ ਮਦਦ ਦੀ ਗੁਹਾਰ ਲਗਾ ਰਹੇ ਹਨ। ਪਰ ਫਿਰ ਵੀ ਪੰਜਾਬ ਸਰਕਾਰ ਉੱਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਇਸੇ ਤਰ੍ਹਾਂ ਦਾ ਇਕ ਮਾਮਲਾ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਢੋਲੇਵਾਲ ਤੋਂ ਸਾਹਮਣੇ ਆ ਰਿਹਾ ਹੈ। ਜਿਥੇ ਕਿ ਇਕ ਨਾਬਾਲਗ ਲੜਕੀ ਜਿਸ ਦੇ ਢਿੱਡ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਉਸ ਦੀ ਪਾਚਣ ਕਿਰਿਆ ਖਰਾਬ ਹੋ ਚੁੱਕੀ ਹੈ,ਉਸ ਨੂੰ ਖਾਧਾ ਪੀਤਾ ਨਹੀਂ ਪਚਦਾ।ਇਸ ਤੋਂ ਇਲਾਵਾ ਉਸ ਦੀ ਹਾਲਤ ਕਾਫ਼ੀ ਖ਼ਰਾਬ ਹੈ

ਉਸਦੀ ਮਾਤਾ ਨੇ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਇਲਾਜ ਬਹੁਤ ਥਾਵਾਂ ਤੋਂ ਕਰਵਾ ਲਿਆ ਹੈ,ਪਰ ਫਿਰ ਵੀ ਉਸ ਦੀ ਲੜਕੀ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ।ਹੁਣ ਉਨ੍ਹਾਂ ਕੋਲ ਪੈਸੇ ਵੀ ਨਹੀਂ ਹਨ ਤਾਂ ਜੋ ਉਹ ਆਪਣੀ ਲੜਕੀ ਦਾ ਇਲਾਜ ਕਿਸੇ ਵਧੀਆ ਹਸਪਤਾਲ ਤੋਂ ਕਰਵਾ ਸਕਣ। ਲੜਕੀ ਦੀ ਮਾਂ ਨੇ ਦੱਸਿਆ ਕਿ ਜਿਥੇ ਉਸ ਲੜਕੀ ਦਾ ਪਹਿਲਾਂ ਇਲਾਜ ਚੱਲ ਰਿਹਾ ਸੀ ਉਥੋਂ ਦੇ ਡਾਕਟਰਾਂ ਨੇ ਉਸਦੀ ਲੜਕੀ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ,ਕਿਉਂਕਿ ਉਨ੍ਹਾਂ ਨੇ ਸਿਰਫ ਇਸ ਦਾ ਦਰਦ ਘੱਟ ਕਰਨ ਲਈ ਇਸ ਨੂੰ ਗੋਲੀਆਂ ਦਿੱਤੀਆਂ ਅਤੇ ਘਰ ਵਾਪਸ ਭੇਜ ਦਿੱਤਾ ਘਰ ਵਾਪਸ ਆਉਣ ਤੇ ਲੜਕੀ ਨੂੰ ਦੁਬਾਰਾ ਤੋਂ ਦਰਦ ਹੋਇਆ ਅਤੇ ਹੁਣ ਇਨ੍ਹਾਂ ਕੋਲ ਪੈਸੇ ਦੀ ਘਾਟ ਹੈ, ਜਿਸ ਕਾਰਨ ਕੇ ਇਹ ਆਪਣੀ ਲੜਕੀ ਨੂੰ ਹਸਪਤਾਲ ਵਿਚ ਵੀ ਦਾਖਲ ਨਹੀਂ ਕਰਵਾ ਸਕਦੇ। ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਿਰਫ ਨਾਰੀਅਲ ਪਾਣੀ ਦੇ ਸਹਾਰੇ ਜਿਊਂਦੀ ਹੈ

ਕਿਉਂਕਿ ਇਸ ਤੋਂ ਇਲਾਵਾ ਉਸ ਲੜਕੀ ਨੂੰ ਹੋਰ ਕੁਝ ਵੀ ਨਹੀਂ ਪੁੱਜ ਰਿਹਾ।ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਲਡ਼ਕੀ ਨੂੰ ਠੀਕ ਕਰਨਾ ਹੈ ਤਾਂ ਚਾਰ ਲੱਖ ਰੁਪਏ ਵਿਚ ਸਰਜਰੀ ਕਰਵਾਉਣੀ ਹੋਵੇਗੀ ਨਾਲ ਹੀ ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੁੱਤਰੀ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਨਾਲ ਵੀ ਕਰਵਾਇਆ। ਪਰ ਕੋਈ ਵੀ ਫਰਕ ਨਹੀਂ ਪਿਆ ਹੁਣ ਇਸ ਮਾਂ ਦਾ ਕਹਿਣਾ ਹੈ ਕਿ ਉਸ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੀ ਲੜਕੀ ਦਾ ਇਲਾਜ ਕਰਵਾ ਸਕੇ।

Leave a Reply

Your email address will not be published.