ਪੰਜਾਬ ਪਟਵਾਰੀ ਦੀ ਭਰਤੀ ਨੂੰ ਲੈ ਕੇ ਇਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪਟਵਾਰੀ ਦਾ ਜਿਹੜਾ ਪੇਪਰ ਦੋ ਮਈ ਨੂੰ ਹੋਣਾ ਸੀ ਹੁਣ ਉਹ ਅੱਠ ਅਗਸਤ ਦੋ ਹਜਾਰ ਇੱਕੀ ਨੂੰ ਹੋਵੇਗਾ।ਸੋਸ਼ਲ ਮੀਡੀਆ ਉੱਤੇ ਇੱਕ ਲੈਟਰ ਬਹੁਤ ਹੀ ਵਾਲਾ ਵਾਇਰਲ ਹੋ ਰਿਹਾ ਹੈ। ਜਿਸ ਵਿਚ ਕੇ ਇਹ ਲਿਖਿਆ ਗਿਆ ਹੈ ਕਿ ਇਹ ਪੰਜਾਬ ਪਟਵਾਰੀ ਦਾ ਪੇਪਰ ਅੱਠ ਅਗਸਤ ਦੋ ਹਜਾਰ ਇੱਕੀ ਨੂੰ ਹੋ ਸਕਦਾ ਹੈ।ਇਸ ਲੈਟਰ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਪੇਪਰ ਦੋ ਮਈ ਨੂੰ ਹੋਣਾ ਸੀ ਉਹ ਕੋਨਾ ਦੇ ਚੱਲਦੇ ਅੱਗੇ ਪਾ ਦਿੱਤਾ ਗਿਆ ਸੀ ਅਤੇ ਹੁਣ ਉਸ ਪੇਪਰਾਂ ਬਾਰੇ ਫ਼ੈਸਲਾ ਲੈ ਲਿਆ ਗਿਆ ਹੈ।
ਸੋ ਹੁਣ ਉਸ ਪੇਪਰ ਦੀ ਨਵੀਂ ਤਰੀਕ ਦਿੱਤੀ ਗਈ ਹੈ ਜੋ ਕਿ ਅੱਠ ਅਗਸਤ ਦੋ ਹਜਾਰ ਇੱਕੀ ਹੈ। ਸੋ ਜਿਹੜੇ ਵੀ ਲੋਕ ਪੰਜਾਬ ਪਟਵਾਰੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਲਈ ਇਹ ਇਕ ਅਹਿਮ ਖਬਰ ਹੈ,ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਤਰੀਕ ਦੀ ਉਡੀਕ ਵਿੱਚ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਸੀ ਕਿਉਂਕਿ ਪਹਿਲਾਂ ਇਹ ਪੇਪਰ ਦੋ ਮਈ ਨੂੰ ਹੋਣਾ ਸੀ ਅਤੇ ਹੁਣ ਅੱਠ ਅਗਸਤ ਨੂੰ ਦੱਸਿਆ ਜਾ ਰਿਹਾ ਹੈ।ਸੋ ਜਿਹੜੇ ਲੋਕਾਂ ਦੀ ਤਿਆਰੀ ਅਜੇ ਅਧੂਰੀ ਸੀ ਉਨ੍ਹਾਂ ਲਈ ਇਕ ਨਵਾਂ ਮੌਕਾ ਮਿਲ ਗਿਆ ਹੈ,ਉਹ ਆਪਣੀ ਤਿਆਰੀ ਨੂੰ ਹੋਰ ਵਧੀਆ ਕਰ ਸਕਦੇ ਹਨ
ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਪ੍ਰੀਖਿਆ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਨ ਅਤੇ ਚੰਗੇ ਨੰਬਰ ਲੈ ਕੇ ਪੰਜਾਬ ਪਟਵਾਰੀ ਲੱਗ ਸਕਦੇ ਹਨ।ਦੱਸ ਦਈਏ ਕਿ ਜੋ ਇਹ ਲਾਈਟਰ ਸਾਹਮਣੇ ਆ ਰਿਹਾ ਹੈ ਉਹ ਪੀ ਟ੍ਰਿਪਲ ਐੱਸਬੀ ਦੀ ਵੈੱਬਸਾਈਟ ਤੋਂ ਨਹੀਂ ਲਿਆ ਗਿਆ।ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਇਹ ਲੈਟਰ ਪੀ ਟ੍ਰਿਪਲ ਐੱਸ ਬੀ ਵੈੱਬਸਾਈਟ ਉੱਤੇ ਦੇਖਣ ਨੂੰ ਮਿਲੇਗਾ।ਕਿਉਂਕਿ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਇਹ ਟ੍ਰਿਪਲ ਐੱਸਬੀ ਵੱਲੋਂ ਕੁਝ ਪ੍ਰੀਖਿਆ ਕੇਂਦਰਾਂ ਨੂੰ ਭੇਜਿਆ ਗਿਆ ਸੀ,
ਜਿਥੇ ਕਿ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚੋਂ ਕਿੰਨੇ ਵਿਦਿਆਰਥੀ ਬਿਠਾਏ ਜਾ ਸਕਦੇ ਹਨ ਅਤੇ ਉਥੋਂ ਹੀ ਇਹ ਲੈਟਰ ਅੱਗੇ ਭੇਜਿਆ ਗਿਆ ਹੈ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕਿਆ ਹੈ।