ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਰਹਿਣ ਵਾਲੇ ਇਕ ਪਰਿਵਾਰ ਦੇ ਘਰ ਦੇ ਦਰਵਾਜ਼ੇ ਉੱਤੇ ਲਿਖਿਆ ਹੈ ਕਿ ‘ਉਨ੍ਹਾਂ ਵੱਲੋਂ ਇਹ ਘਰ ਵਿਕਾਊ ਹੈ ਕੈਂਸਰ ਪੀੜਤ ਮਾਤਾ ਦੇ ਇਲਾਜ ਲਈ’ ਸੋ ਇਹ ਸ਼ਬਦ ਕਿਸੇ ਰਾਵੀ ਸੀਨਾ ਚੀਰ ਕੇ ਰੱਖ ਦੇਣਗੇ, ਕਿਉਂਕਿ ਅੱਜਕੱਲ੍ਹ ਹਸਪਤਾਲਾਂ ਵਿੱਚ ਇਲਾਜ ਬਹੁਤ ਹੀ ਜ਼ਿਆਦਾ ਮਹਿੰਗੇ ਹੋ ਚੁੱਕੇ ਹਨ।ਇਸ ਤੋਂ ਇਲਾਵਾ ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿਸ ਕਾਰਨ ਕਈ ਲੋਕਾਂ ਕੋਲ ਇੰਨੀ ਪੂੰਜੀ ਵੀ ਨਹੀਂ ਹੈ ਕਿ ਉਹ ਇੰਨੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਸਕਣ ਅਤੇ ਆਸਾਨੀ ਨਾਲ ਅਜਿਹੀ ਬਿਮਾਰੀ ਦਾ ਇਲਾਜ ਕਰਵਾ ਸਕਣ। ਨਾਲ ਹੀ ਜਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਕਿਹਾ ਜਾਂਦਾ ਹੈ
ਕਿ ਉਨ੍ਹਾਂ ਵੱਲੋਂ ਸੂਬੇ ਦੀ ਜਨਤਾ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਅਾਂ ਗੱਲਾਂ ਬਿਲਕੁਲ ਹੀ ਝੂਠ ਜਾਪਦੀਆਂ ਹਨ ਜਦੋਂ ਲੋਕ ਆਪਣੀਆਂ ਕਹਾਣੀਆਂ ਕੈਮਰਿਆਂ ਦੇ ਸਾਹਮਣੇ ਆ ਕੇ ਦੱਸਦੇ ਹਨ ਜਿਸ ਪਰਿਵਾਰ ਦੇ ਗੇਟ ਉੱਥੇ ਇਹ ਸ਼ਬਦ ਲਿਖੇ ਹੋਏ ਹਨ ਉਸ ਪਰਿਵਾਰ ਦੇ ਮੁਖੀਆ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਹੈ। ਜਿਸ ਦਾ ਦੋ ਤੋਂ ਬਾਅਦ ਉਨ੍ਹਾਂ ਨੇ ਇਲਾਜ ਕਰਵਾ ਲਿਆ ਹੈ।
ਪਰ ਅਜੇ ਤਕ ਉਹ ਠੀਕ ਨਹੀਂ ਹੋਈ ਇਸ ਤੋਂ ਇਲਾਵਾ ਇਸ ਬਜ਼ੁਰਗ ਨੇ ਦੱਸਿਆ ਕਿ ਉਸ ਦੀ ਧੀ ਪਹਿਲਾਂ ਰਾਮਪੁਰਾ ਫੂਲ ਵਿਆਹੀ ਹੋਈ ਸੀ ਜਿਥੇ ਕਿ ਇਹੋ ਨਹੀਂ ਵਸ ਸਕੀ, ਪਰ ਉੱਥੇ ਉਸ ਦਾ ਇੱਕ ਪੁੱਤਰ ਸੀ ਜਿਸਦਾ ਨਾਮ ਅਮਨਦੀਪ ਸਿੰਘ ਸੀ। ਅਮਨਦੀਪ ਸਿੰਘ ਫ਼ੌਜ ਵਿੱਚ ਭਰਤੀ ਹੋਇਆ,ਪਰ ਡੇਢ ਮਹੀਨਾ ਪਹਿਲਾਂ ਉਹ ਫੌਜ ਵਿੱਚ ਸ਼ਹੀਦ ਹੋ ਗਿਆ। ਇਸ ਮਾਤਾ ਨੇ ਰੋ ਰੋ ਕੇ ਦੱਸਿਆ ਕਿ ਉਸ ਦੇ ਪੁੱਤਰ ਦਾ ਮੂੰਹ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਨਹੀਂ ਦੇਖਣ ਦਿੱਤਾ।
ਸੋ ਹੁਣ ਇਨ੍ਹਾਂ ਵੱਲੋਂ ਇਹ ਘਰ ਨੂੰ ਵਿਕਾਊ ਕੀਤਾ ਗਿਆ ਹੈ ਤਾਂ ਜੋ ਇਹ ਕੈਂਸਰ ਪੀਡ਼ਤ ਮਰੀਜ਼ਾਂ ਦਾ ਇਲਾਜ ਕਰਵਾਇਆ ਜਾ ਸਕੇ।