ਸਿੱਧੂ ਮੂਸੇਵਾਲੇ ਦਾ ਆਉਣ ਵਾਲਾ ਗੀਤ ਹਿੱਟ ਜਾਂ ਫਲਾਪ ਵੇਖੋ ਪੂਰੀ ਜਾਣਕਾਰੀ

Uncategorized

ਸਿੱਧੂ ਮੂਸੇ ਵਾਲਾ ਜੋ ਕਿ ਅੱਜਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫ਼ੀ ਛਾਇਆ ਹੋਇਆ ਹੈ।ਪਿਛਲੇ ਦਿਨੀਂ ਸਿੱਧੂ ਮੂਸੇਵਾਲੇ ਨੇ ਇੱਕ ਨਵਾਂ ਟਰਾਲਾ ਖ਼ਰੀਦਿਆ ਹੈ,ਜਿਸ ਤੋਂ ਬਾਅਦ ਕਿ ਇਹ ਟਰਾਲਾ ਵੀ ਸੁਰਖੀਆਂ ਵਿੱਚ ਹੈ ਭਾਵ ਕਿ ਸਾਰਿਆਂ ਵੱਲੋਂ ਇਸ ਟਰਾਲੇ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਵੀ ਇਸ ਦੀਆਂ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਦੱਸ ਦਈਏ ਕਿ ਇਸ ਟਰਾਲੇ ਨੂੰ ਟੀ ਵੀ ਐੱਸ ਵਾਲਿਆਂ ਨੇ ਸਪੈਸ਼ਲ ਤੌਰ ਤੇ ਤਿਆਰ ਕੀਤਾ ਹੈ।ਇਸ ਤੋਂ ਇਲਾਵਾ ਇਸ ਦੇ ਪਿੱਛੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਈ ਹੈ ਇਸ ਨਾਲ ਹੀ ਉਨ੍ਹਾਂ ਦੇ ਕੁਝ ਬਚਨ ਵੀ ਲਿਖੇ ਹੋਏ ਹਨ।

ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇ ਵਾਲਾ ਵੀ ਸੰਤਾਂ ਦੀ ਬਹੁਤ ਇੱਜ਼ਤ ਕਰਦਾ ਹੈ ਅਤੇ ਉਨ੍ਹਾਂ ਨੂੰ ਮੰਨਦਾ ਹੈ। ਭਾਵੇਂ ਕਿ ਕੁਝ ਲੋਕ ਇਹ ਜ਼ਰੂਰ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਸੰਤ ਵਿਰੋਧੀ ਹੈ ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਸਿੱਧੂ ਮੂਸੇ ਵਾਲੇ ਦੇ ਨਾਟ ਗਿਆਰਾਂ ਟਰੈਕਟਰ ਉੱਤੇ ਵੀ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਅਤੇ ਅਕਸਰ ਹੀ ਉਹ ਆਪਣੇ ਗੀਤਾਂ ਵਿੱਚ ਵੀ ਸੰਤਾਂ ਦਾ ਜ਼ਿਕਰ ਕਰਦੇ ਹਨ।ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਮੂਸੇ ਟੇਪ ਦੇ ਨਵੇਂ ਥਾਣੇ ਦੀ ਗੱਲ ਕਰੀਏ ਤਾਂ ਇਹ ਗੀਤ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।

ਸਰੋਤਿਆਂ ਵੱਲੋਂ ਇਸ ਗੀਤ ਲਈ ਬਹੁਤ ਸਾਰੇ ਕੁਮੈਂਟ ਕੀਤੇ ਗਏ ਹਨ ਜੋ ਕਿ ਇਹ ਦੱਸਦੇ ਹਨ ਕਿ ਲੋਕਾਂ ਨੂੰ ਇਹ ਗੀਤ ਬਹੁਤ ਜ਼ਿਆਦਾ ਪਸੰਦ ਆਇਆ ਹੈ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੀ ਮੂਸੇ ਟੇਪ ਨੇ ਹਰ ਇੱਕ ਰਿਕਾਰਡ ਤੋਡ਼ਿਆ ਹੈ,ਉਸੇ ਤਰੀਕੇ ਨਾਲ ਆਉਣ ਵਾਲੇ ਕੁਝ ਦਿਨਾਂ ਵਿਚ ਇਹ ਗੀਤ ਕੋਈ ਨਾ ਕੋਈ ਰਿਕਾਰਡ ਜ਼ਰੂਰ ਬਣਾਵੇਗਾ।ਇਸ ਤੋਂ ਇਲਾਵਾ ਦੱਸਦਈਏ ਕਿ ਗਿਆਰਾਂ ਜੂਨ ਨੂੰ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਸੀ,ਜਿਸ ਦੀਆਂ ਕੁਝ ਵੀਡੀਓਜ਼ ਵੀ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸੀ ਜਿਥੇ ਕਿ ਉਹ ਕੇਕ ਕੱਟਦੇ ਦਿਖਾਈ ਦੇ ਰਿਹਾ ਸੀ।

ਪਰ ਦੱਸੀਏ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਜਨਮਦਿਨ ਨੂੰ ਲੋਕਾਂ ਲੇ ਵੱਖਰੇ ਵੱਖਰੇ ਅੰਦਾਜ਼ ਵਿੱਚ ਮਨਾਇਆ। ਇਸ ਤੋਂ ਇਲਾਵਾ ਅੱਜ ਤੱਕ ਵੀ ਉਨ੍ਹਾਂ ਦੇ ਜਨਮ ਦਿਨ ਦੀਆਂ ਪਾਰਟੀਆਂ ਚੱਲ ਰਹੀਆਂ ਹਨ ਬਹੁਤ ਸਾਰੇ ਕੇਕ ਅੱਜ ਵੀ ਸਿੱਧੂ ਮੂਸੇ ਵਾਲੇ ਦੇ ਘਰ ਪਹੁੰਚ ਰਹੇ ਹਨ।

Leave a Reply

Your email address will not be published. Required fields are marked *