ਕੁਝ ਚਿਰ ਤੋਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਦੋ ਔਰਤਾਂ ਦੇ ਕਾਰਨ ਬਹੁਤ ਜ਼ਿਆਦਾ ਸੁਰਖੀਆਂ ਦੇ ਵਿਚ ਆ ਰਹੇ ਹਨ।ਇਨ੍ਹਾਂ ਔਰਤਾਂ ਦੇ ਵਲੋਂ ਸਿਮਰਜੀਤ ਸਿੰਘ ਬੈਂਸ ਉੱਪਰ ਬ-ਲਾ-ਤ-ਕਾ-ਰ ਦੇ ਆਰੋਪ ਲਗਾਏ ਗਏ ਹਨ।ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਇਨ੍ਹਾਂ ਦੇ ਨਾਲ ਜ-ਬ-ਰ ਜ-ਨਾ-ਹ ਕੀਤਾ ਹੈ।ਪਰ ਇਨ੍ਹਾਂ ਔਰਤਾਂ ਨੂੰ ਅੱਜ ਇਨ੍ਹਾਂ ਦੇ ਆਰੋਪਾਂ ਦੇ ਕਾਰਨ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਮਿਲਣਾ ਪਿਆ ਜਿੱਥੇ ਇਨ੍ਹਾਂ ਔਰਤਾਂ ਨੇ ਕਿਹਾ ਕਿ ਹੁਣ ਬੈਂਸ ਤੇ ਸਾਥੀ ਵੀ ਉਨ੍ਹਾਂ ਹਰਕਤਾਂ ਉੱਪਰ ਹੀ ਉੱਤਰਾਂ ਹਨ ਜੋ ਪਹਿਲਾਂ ਬੈਂਸ ਨੇ ਉਨ੍ਹਾਂ ਦੇ ਨਾਲ ਕੀਤੀਆਂ ਸਨ।ਇਨ੍ਹਾਂ ਔਰਤਾਂ ਦਾ ਕਹਿਣਾ ਹੈ
ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਇਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੇ ਘਰ ਅੱਗੇ ਲੋਕਾਂ ਵਲੋਂ ਗੇੜੇ ਮਾਰੇ ਜਾ ਰਹੇ ਹਨ ਇਸ ਲਈ ਇਨ੍ਹਾਂ ਨੂੰ ਖਤਰਾ ਹੈ ਇਸ ਲਈ ਇਹ ਅੱਜ ਥਾਣੇ ਵਿੱਚ ਇੱਕ ਰਿਪੋਰਟ ਦੇਖ ਕੇ ਆਏ ਹਨ ਤਾਂ ਜੋ ਇਨ੍ਹਾਂ ਨੂੰ ਕੋਈ ਸੁਰੱਖਿਆ ਕਰਮਚਾਰੀ ਮਿਲ ਸਕੇ।ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਬੈਂਸ ਦੇ ਖ਼ਿਲਾਫ਼ ਇਨ੍ਹਾਂ ਦਾ ਮੁਕੱਦਮਾ ਬਿਲਕੁਲ ਸਹੀ ਚੱਲ ਰਿਹਾ ਹੈ ਪਰ ਇਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਇਸ ਲਈ ਇਹ ਅਪੀਲ ਕਰਦੇ ਹਨ ਕਿ ਇਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਦਿੱਤੇ ਜਾਣ ਤਾਂ
ਜੋ ਇਹ ਆਪਣੀ ਜ਼ਿੰਦਗੀ ਬਿਨਾਂ ਟੈਨਸ਼ਨ ਤੋਂ ਜਿਉਂ ਸਕਣ।ਇਸ ਅੌਰਤ ਨੇ ਆਪਣੇ ਵੱਲੋਂ ਤਿਆਰ ਕੀਤੇ ਗਏ ਸਬੂਤ ਵੀ ਅੱਜ ਪੁਲਸ ਅਫਸਰ ਸਾਹਮਣੇ ਪੇਸ਼ ਕੀਤੇ।ਇਨ੍ਹਾਂ ਸਬੂਤਾਂ ਦੇ ਆਧਾਰ ਤੇ ਪੁਲਸ ਵੱਲੋਂ ਦੇਖਿਆ ਜਾਣਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਕੀ ਉਸ ਦੋਸ਼ੀ ਸਾਬਤ ਹੁੰਦੇ ਹਨ ਅਤੇ ਜੇਕਰ ਉਹ ਦੋਸ਼ੀ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।ਇਸ ਨਾਲ ਹੀ ਔਰਤ ਨਾਲ ਆਏ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੁਬਾਰਾ ਜੋ ਚੈਟ ਪੁਲਸ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਸਿਮਰਜੀਤ ਸਿੰਘ ਬੈਂਸ ਉਸ ਨੂੰ ਝੂਠਾ ਦੱਸ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ
ਕਿ ਇਹ ਚੈਡ ਝੂਠੀ ਕਿਤੋਂ ਹੋ ਸਕਦੀ ਹੈ ਕਿਉਂਕਿ ਫੋਨ ਨੰਬਰ ਵੀ ਉਹੀ ਹੈ ਅਤੇ ਚੈਟ ਵੀ ਉਹੀ ਹੈ ਇਸ ਲਈ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।