ਸਾਡੇ ਸਮਾਜ ਵਿੱਚ ਅਕਸਰ ਹੀ ਬਹੁਤ ਸਾਰੀਆਂ ਲੜਕੀਆਂ ਨਾਲ ਜਬਰ- ਜਨਾਹ ਕੀਤਾ ਜਾਂਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਕਿਉਂਕਿ ਪੁਲਸ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਦੇ ਖ਼ਿਲਾਫ਼ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾਂਦੀ।ਇਸ ਤੋਂ ਇਲਾਵਾ ਸਾਡੇ ਸਮਾਜ ਦੇ ਕੁਝ ਵੱਡੇ ਵੱਡੇ ਲੀਡਰਾਂ ਜਾਂ ਅਧਿਕਾਰੀਆਂ ਦੀ ਸੋਚ ਅਜਿਹੀ ਹੈ ਜੋ ਕਿ ਲੜਕੀਆਂ ਨੂੰ ਹੀ ਹਮੇਸ਼ਾ ਗਲਤ ਠਹਿਰਾਉਂਦੇ ਹਨ।ਅੱਜ ਤਕ ਸਾਡੇ ਸਾਹਮਣੇ ਬਹੁਤ ਸਾਰੇ ਅਜਿਹੇ ਬੇਤੁਕੇ ਬਿਆਨ ਆਏ ਹਨ ਜਿਨ੍ਹਾਂ ਨੇ ਔਰਤ ਸਮਾਜ ਨੂੰ ਠੇਸ ਪਹੁੰਚਾਈ ਹੈ। ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਲੀਡਰ ਜਾਂ ਅਧਿਕਾਰੀ ਇਹ ਗੱਲ ਕਰ ਜਾਂਦੇ ਹਨ ਕਿ ਜਦੋਂ ਕੋਈ ਬ-ਲਾ-ਤ-ਕਾ-ਰ ਹੁੰਦਾ ਹਾਂ ਤਾਂ ਉਸ ਵਿੱਚ ਲੜਕੀਆਂ ਦੀ ਹੀ ਗਲਤੀ ਹੁੰਦੀ ਹੈ।
ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲਡ਼ਕੀਆਂ ਦੇ ਕੱਪੜਿਆਂ ਉੱਤੇ ਵੀ ਬਿਆਨ ਜਾਰੀ ਕੀਤੇ ਜਾਂਦੇ ਹਨ ਕਿ ਲੜਕੀਆਂ ਵੱਲੋਂ ਵਧੀਆ ਕੱਪੜੇ ਨਹੀਂ ਪਾਏ ਜਾਂਦੇ ਜਿਸ ਕਰਕੇ ਲੜਕੇ ਉਨ੍ਹਾਂ ਦਾ ਬਲਾਤਕਾਰ ਕਰ ਦਿੰਦੇ ਹਨ। ਮੋਬਾਇਲ ਫੋਨ ਨੂੰ ਲੈ ਕੇ ਵੀ ਬਹੁਤ ਸਾਰੇ ਬਿਆਨਬਾਜ਼ੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਬਿਆਨ ਯੂਪੀ ਦੀ ਮਹਿਲਾ ਕਮਿਸ਼ਨ ਦੀ ਇਕ ਮੈਂਬਰ ਮੀਨਾ ਕੁਮਾਰੀ ਦਾ ਸਾਹਮਣੇ ਆਇਆ ਹੈ।ਜਿਸ ਵੇਚ ਕੇ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅੱਜਕੱਲ੍ਹ ਬਲਾਤਕਾਰ ਦੇ ਮਾਮਲੇ ਇਸ ਕਰਕੇ ਵੀ ਵਧਦੇ ਜਾ ਰਹੇ ਹਨ ਕਿ ਲੋਕ ਆਪਣੀਆਂ ਲੜਕੀਆਂ ਨੂੰ ਮੋਬਾਇਲ ਫੋਨ ਦਿੰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਧੀਆ ਕੱਪੜੇ ਨਹੀਂ ਪਾਏ ਜਾਂਦੇ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਨੂੰ ਆਪਣਾ ਧਿਆਨ ਖੁਦ ਰੱਖਣਾ ਚਾਹੀਦਾ ਹੈ। ਦਸ ਦਈਏ ਕਿ ਕਿਸੇ ਮੀਡੀਆ ਵੱਲੋ ਮੀਨਾ ਕੁਮਾਰੀ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਅੱਜਕੱਲ੍ਹ ਬ-ਲਾ-ਤ-ਕਾ-ਰ ਦੇ ਮਾਮਲੇ ਇੰਨੇ ਵਾਅਦੇ ਕਿਉਂ ਜਾ ਰਹੇ ਹਨ ਤਾਂ ਉਨ੍ਹਾਂ ਦਾ ਜਵਾਬ ਇਹ ਸੀ। ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਬਲਾਤਕਾਰ ਦੇ ਮਾਮਲੇ ਅੱਜਕੱਲ੍ਹ ਇਸ ਲਈ ਜ਼ਿਆਦਾ ਵਾਅਦੇ ਜਾ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਬ-ਲਾ-ਤ-ਕਾ-ਰ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਕੁਝ ਖਾਸ ਕਾਨੂੰਨ ਨਹੀਂ ਬਣਾਏ ਗਏ।
ਜਦੋਂ ਕਿਸੇ ਲੜਕੀ ਨਾਲ ਬ-ਲਾ-ਤ-ਕਾ-ਰ ਹੋ ਜਾਂਦਾ ਹੈ ਤਾਂ ਉਸ ਲੜਕੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਜੇਕਰ ਕਿਸੇ ਮਾਮਲੇ ਵਿੱਚ ਇਨਸਾਫ਼ ਹੋਇਆ ਹੈ ਤਾਂ ਉਸ ਨੂੰ ਬਹੁਤ ਸਾਲ ਲੱਗ ਗਏ।