ਖੇਤਾਂ ਦੇ ਵਿੱਚ ਦਿਨ ਦਿਹਾੜੇ ਚੱਲ ਰਿਹਾ ਸੀ ਇਹ ਕੰਮ, ਸੱਚਾਈ ਜਾਣ ਕੇ ਤੁਹਾਡੇ ਉੱਡ ਜਾਣਗੇ ਹੋਸ਼

Uncategorized

ਮੋਗਾ ਦੇ ਪਿੰਡ ਰਾਜੇਆਣਾ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਇਹ ਵਿਅਕਤੀ ਆਪਣੇ ਸੀਰੀਆ ਨਾਲ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਦੁਪਹਿਰ ਦੇ ਸਮੇਂ ਮੋਟਰਸਾਈਕਲ ਉੱਤੇ ਦੋ ਵਿਅਕਤੀ ਸਵਾਰ ਹੋ ਕੇ ਆਉਂਦੇ ਹਨ ਅਤੇ ਉਹ ਸੀਰੀਆ ਦਾ ਝੋਲਾ ਚੁੱਕ ਲੈਂਦੇ ਹਨ ਅਤੇ ਉਸ ਝੋਲੇ ਨੂੰ ਲੈ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦੇ ਹਨ।ਇਸੇ ਦੌਰਾਨ ਉਹ ਵਿਅਕਤੀ ਇਨ੍ਹਾ ਵਿਅਕਤੀਆਂ ਤੋਂ ਝੋਲਾ ਖੋਹ ਲੈਂਦਾ ਹੈ ਅਤੇ ਨਾਲ ਹੀ ਮੋਟਰਸਾਈਕਲ ਦੀ ਚਾਬੀ ਕੱਢ ਲੈਂਦਾ ਹੈ

ਪਰ ਉਸੇ ਸਮੇਂ ਮੋਟਰਸਾਈਕਲ ਸਵਾਰ ਵਿਅਕਤੀਆਂ ਅਤੇ ਇਸ ਵਿਅਕਤੀ ਦੇ ਵਿਚਕਾਰ ਕਾਫੀ ਹੱਥੋਪਾਈ ਹੁੰਦੀ ਹੈਅਤੇ ਬਾਅਦ ਵਿੱਚ ਮੋਟਰਸਾਈਕਲ ਸਵਾਰ ਵਿਅਕਤੀਆਂ ਵਿੱਚੋਂ ਇਕ ਵੱਲੋਂ ਪਿ-ਸ-ਤੌ-ਲ ਕੱਢ ਕੇ ਇਸ ਵਿਅਕਤੀ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ।ਜਿਸ ਤੋਂ ਬਾਅਦ ਕੇ ਮੌਕੇ ਤੇ ਹੀ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ।ਜਿਸ ਝੋਲੇ ਪਿੱਛੇ ਇਹ ਲੜਾਈ ਹੋਈ ਦੱਸਿਆ ਜਾ ਰਿਹਾ ਹੈ ਕਿ ਉਸ ਵਿੱਚ ਕੁਝ ਖ਼ਾਸ ਨਹੀਂ ਸੀ। ਪਰ ਉਨ੍ਹਾਂ ਦੋ ਵਿਅਕਤੀਆਂ ਵੱਲੋਂ ਇਸ ਚੋਲੇ ਨੂੰ ਕਿਉਂ ਚੁੱਕ ਕੇ ਲਿਜਾਇਆ ਜਾ ਰਿਹਾ ਸੀ।

ਇਸ ਦਾ ਵੀ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਕ-ਤ-ਲ ਕਰਨ ਤੋਂ ਬਾਅਦ ਮੋਟਰਸਾਈਕਲ ਸਵਾਰ ਵਿਅਕਤੀ ਉਥੋਂ ਫਰਾਰ ਹੋ ਗਏ।ਇਸ ਘਟਨਾ ਤੋਂ ਬਾਅਦ ਮੌਕੇ ਤੇ ਹੀ ਪੁਲੀਸ ਪ੍ਰਸ਼ਾਸਨ ਵੀ ਪਹੁੰਚਿਆ ਉਨ੍ਹਾਂ ਨੇ ਮੌਕੇ ਤੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ

ਉਨ੍ਹਾਂ ਨੂੰ ਫੜ ਲੈਣਗੇ ਅਤੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.