ਕਲਯੁੱਗੀ ਪੁੱਤ ਨੇ ਮਾਂ ਨੂੰ ਕੱਢਿਆ ਘਰੋਂ ਬਾਹਰ, ਸੱਚਾਈ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਮਾਤਾ ਆਪਣਾ ਦੁੱਖੜਾ ਸੁਣਾਉਂਦੀ ਨਜ਼ਰ ਆ ਰਹੀ ਹੈ।ਇਸ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਚਾਰ ਬੱਚੇ ਹਨ ਜਿਨ੍ਹਾਂ ਨੇ ਉਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਸ ਦੀ ਜਾਇਦਾਦ ਨੂੰ ਹਥਿਆਉਣਾ ਚਾਹੁੰਦੇ ਹਨ। ਇਸ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਨਕਲੀ ਕਾਗਜ਼ਾਤ ਬਣਾ ਕੇ ਇਸ ਦੇ ਬੱਚਿਆਂ ਨੇ ਇਸ ਦੀ ਜਾਇਦਾਦ ਹਥਿਆਈ ਹੈ। ਇਸ ਤੋਂ ਇਲਾਵਾ ਹੁਣ ਇਸ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਇਹ ਆਪਣਾ ਸਾਮਾਨ ਚੁੱਕ ਕੇ ਇੱਥੋਂ ਚਲੀ ਜਾਵੇ। ਨਾਲ ਹੀ ਇਸ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਜਿਸ ਘਰ ਵਿੱਚ ਜਾ ਕੇ ਇਹ ਆਪਣੇ ਦੁੱਖੜੇ ਸੁਣਾਉਂਦੀ ਹੈ,

ਉਸ ਦੇ ਪੁੱਤਰ ਉਨ੍ਹਾਂ ਲੋਕਾਂ ਨੂੰ ਵੀ ਧਮਕੀਆਂ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ ਕਾਰਨ ਹੀ ਉਨ੍ਹਾਂ ਦੀ ਮਾਤਾ ਨੇ ਅੱਜ ਉਨ੍ਹਾਂ ਨਾਲ ਰਿਸ਼ਤਾ ਤੋੜਿਆ ਹੈ। ਪਰ ਇਸ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰਾਂ ਵੱਲੋਂ ਉਸ ਨੂੰ ਨਕਾਰਿਆ ਗਿਆ ਹੈ, ਜਿਸ ਕਾਰਨ ਉਹ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਅਤੇ ਉਸ ਨੂੰ ਧੱਕੇ ਨਾਲ ਉਸ ਦੇ ਘਰ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸਦੀ ਪੁਲੀਸ ਵਾਲੇ ਵੀ ਕੋਈ ਮਦਦ ਨਹੀਂ ਕਰਦੇ ਅਤੇ ਹੁਣ ਇਸ ਨੇ ਲੋਕਾਂ ਅੱਗੇ ਗੁਹਾਰ ਲਗਾਈ ਹੈ

ਕਿ ਉਸ ਦੀ ਮੱਦਦ ਕੀਤੀ ਜਾਵੇ। ਦੂਜੇ ਪਾਸੇ ਇਸ ਦੇ ਪੁੱਤਰਾਂ ਵੱਲੋਂ ਸਾਰੇ ਹੀ ਇਲਜ਼ਾਮ ਨਕਾਰ ਦਿੱਤੇ ਗਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਬਜ਼ੁਰਗ ਮਾਤਾ ਨੇ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਹਨ ਉਹ ਸਭ ਝੂਠੇ ਹਨ।ਦੱਸ ਦੇਈਏ ਕਿ ਇਸ ਮਾਤਾ ਦੇ ਜਿਹੜੇ ਪੁੱਤਰ ਹਨ ਉਹ ਵੀ ਨੌਕਰੀਆਂ ਉੱਤੇ ਲੱਗੇ ਹੋਏ ਹਨ ,ਉਨ੍ਹਾਂ ਦੇ ਚੰਗੇ ਘਰ ਬਾਰ ਹਨ। ਪਰ ਫਿਰ ਵੀ ਇਹ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ

ਉਸ ਦੀ ਜਾਇਦਾਦ ਨੂੰ ਹਥਿਆ ਰਹੇ ਹਨ ਅਤੇ ਨਕਲੀ ਕਾਗਜ਼ਾਤ ਬਣਾ ਕੇ ਉਸ ਦੀ ਜਾਇਦਾਦ ਨੂੰ ਆਪਣੇ ਨਾਮ ਕਰਵਾ ਚੁੱਕੇ ਹਨ।

Leave a Reply

Your email address will not be published. Required fields are marked *