ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਅਨੋਖੀਆਂ ਵੀਡਿਓ ਚ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ ਅਤੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੀਆਂ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿੱਚ ਕੇ ਇੱਕ ਕਿਸਾਨ ਪਰਦੇਸੀ ਮਜ਼ਦੂਰਾਂ ਤੋਂ ਸਹੁੰ ਚੁਕਵਾ ਰਿਹਾ ਹੈ ਕਿ ਉਹ ਉਸ ਦੇ ਖੇਤ ਵਿੱਚ ਗ਼ਲਤ ਢੰਗ ਨਾਲ ਜੀਰੀ ਨਹੀਂ ਲਗਾਉਣਗੇ।ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦਾ ਸਰਦਾਰ ਉਨ੍ਹਾਂ ਕੋਲ ਹੋਵੇ ਜਾਂ ਨਾ ਹੋਵੇ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਗੇ ਅਤੇ ਜੇਕਰ ਕੋਈ ਵੀ ਗਲਤ ਤਰੀਕੇ ਨਾਲ ਕੰਮ ਕਰੇਗਾ ਤਾਂ ਖੁਦਾ ਕੋਲ ਜਾ ਕੇ ਉਸ ਦਾ ਹਿਸਾਬ ਕਿਤਾਬ ਹੋਵੇਗਾ ਅਤੇ ਉਹ ਸਿੱਧਾ ਨਰਕਾਂ ਨੂੰ ਜਾਵੇਗਾ।
ਜਿਸ ਤਰੀਕੇ ਨਾਲ ਅਸੀਂ ਜਾਣਦੇ ਹਾਂ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਵਿੱਚ ਅਕਸਰ ਹੀ ਮਜ਼ਦੂਰਾਂ ਦੀ ਕਮੀ ਰਹਿੰਦੀ ਹੈ।ਜਿਸ ਕਾਰਨ ਕੇ ਪਰਦੇਸੀ ਮਜ਼ਦੂਰ ਇੱਥੇ ਆ ਕੇ ਕੰਮ ਕਰਦੇ ਹਨ ਅਤੇ ਝੋਨਾ ਲਗਵਾਉਣ ਵਿੱਚ ਕਿਸਾਨਾਂ ਦੀ ਮੱਦਦ ਕਰਦੇ ਹਨ। ਬਹੁਤ ਸਾਲਾਂ ਤੋਂ ਅਜਿਹਾ ਹੋ ਰਿਹਾ ਹੈ ਕਿ ਪਰਦੇਸੀ ਮਜ਼ਦੂਰ ਪੰਜਾਬ ਵਿੱਚ ਆ ਕੇ ਝੋਨਾ ਲਗਾਉਣ ਦਾ ਕੰਮ ਕਰਦੇ ਹਨ।ਇਸੇ ਦੌਰਾਨ ਕਿਸਾਨ ਅਤੇ ਇਹ ਪਰਦੇਸੀ ਮਜ਼ਦੂਰਾਂ ਆਪਸ ਵਿੱਚ ਘੁਲ ਮਿਲ ਜਾਂਦੇ ਹਨ ਭਾਵ ਕਿ ਉਨ੍ਹਾਂ ਦਾ ਰਿਸ਼ਤਾ ਹੁਣ ਨਹੁੰ ਮਾਸ ਦਾ ਹੁੰਦਾ ਜਾ ਰਿਹਾ ਹੈ।
ਕੰਮ ਦੇ ਨਾਲ ਨਾਲ ਉਹ ਅਕਸਰ ਹੀ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਇਹ ਜ਼ਰੂਰੀ ਹੈ ਕਿ ਕੰਮ ਦੇ ਨਾਲ ਨਾਲ ਅਸੀਂ ਆਪਣਾ ਮਨੋਰੰਜਨ ਵੀ ਕਰੀਏ।ਇਸੇ ਤਰੀਕੇ ਨਾਲ ਜੋ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ਵਿਚ ਕੇ ਇਕ ਵਿਅਕਤੀ ਜੋ ਕਿ ਕਿਸਾਨ ਹੈ ਉਸ ਵੱਲੋਂ ਪਰਦੇਸੀ ਮਜ਼ਦੂਰਾਂ ਤੋਂ ਇਕ ਹਾਸੋਹੀਣੀ ਸਹੁੰ ਚੁਕਾਈ ਜਾ ਰਹੀ ਹੈ। ਜਿਸ ਦੀ ਵੀਡੀਓ ਜਦੋਂ ਉਹਨਾਂ ਨੇ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ
ਤਾਂ ਬਹੁਤ ਜਿਆਦਾ ਵਾਇਰਲ ਹੋਈ ਅਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।