ਨਾਭਾ ਦੇ ਪਿੰਡ ਭਾਦਸੋਂ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਕਲਯੁੱਗੀ ਪਤਨੀ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ।ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦਾ ਕ-ਤ-ਲ ਹੋਇਆ ਹੈ ਉਹ ਅਪਾਹਿਜ ਸੀ ਜਿਸ ਤੋਂ ਕਿ ਉਸ ਦੀ ਪਤਨੀ ਬਹੁਤ ਪਰੇਸ਼ਾਨ ਸੀ ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਆਪਣੇ ਪੁਰਾਣੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ ਹੈ।ਇਸ ਤੋਂ ਬਾਅਦ ਉਨ੍ਹਾਂ ਨੇ ਇਕ ਨਾਟਕ ਵੀ ਖੇਡਿਆ ਕਿ ੳੁਨ੍ਹਾਂ ਨੂੰ ਇਸ ਕ-ਤ-ਲ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।ਲੜਕੇ ਦੀ ਮਾਂ ਨੇ ਦੱਸਿਆ ਕਿ ਉਸਦਾ ਲੜਕਾ ਉਨ੍ਹਾਂ ਨਾਲੋਂ ਅਲੱਗ ਰਹਿੰਦਾ ਹੈ।
ਉਸ ਦੀ ਮਾਂ ਨੇ ਆਪਣੇ ਲੜਕੇ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਉਸ ਦੇ ਲੜਕੇ ਦੀ ਪਤਨੀ ਲਛਮੀ ਦੇਵੀ ਅਤੇ ਉਸਦੇ ਪ੍ਰੇਮੀ ਵੱਲੋਂ ਉਸ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਅਤੇ ਉਸ ਦੇ ਗਲ ਵਿਚ ਚੁੰਨੀ ਪਾ ਕੇ ਉਸ ਦਾ ਗਲ ਘੋਟ ਕੇ ਉਸ ਨੂੰ ਮਾਰ ਦਿੱਤਾ ਅਤੇ ਬਾਅਦ ਵਿੱਚ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ। ਬਾਅਦ ਵਿਚ ਉਨ੍ਹਾਂ ਦੀ ਨੂੰਹ ਘਰ ਵਿੱਚ ਆਈ ਅਤੇ ਇਹ ਨਾਟਕ ਕਰਨ ਲੱਗੀ ਕਿ ਉਸ ਨੂੰ ਆਪਣੇ ਪਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਹੈ ਇਥੋਂ ਤੱਕ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਲੜਕੇ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਗਏ
ਉਸ ਸਮੇਂ ਵੀ ਉਸ ਦੀ ਪਤਨੀ ਉਨ੍ਹਾਂ ਦੇ ਨਾਲ ਗਈ ਸੀ।ਪਰ ਬਾਅਦ ਵਿੱਚ ਜਦੋਂ ਪੁਲੀਸ ਮੁਲਾਜ਼ਮਾਂ ਵੱਲੋਂ ਲਾਸ਼ ਨੂੰ ਲੱਭ ਲਿਆ ਗਿਆ ਅਤੇ ਪੋਸਟਮਾਰਟਮ ਕਰਵਾਇਆ ਗਿਆ ਤਾਂ ਉਸ ਤੋਂ ਬਾਅਦ ਸਾਰੀ ਕਹਾਣੀ ਸਮਝ ਵਿੱਚ ਆਈ।ਪੁਲੀਸ ਮੁਲਾਜ਼ਮਾਂ ਵੱਲੋਂ ਮ੍ਰਿਤਕ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕ-ਤ-ਲ ਕੀਤਾ ਹੈ। ਦੱਸ ਦਈਏ ਕਿ ਇਸ ਔਰਤ ਦਾ ਇਕ ਅੱਠ ਸਾਲ ਦਾ ਬੱਚਾ ਹੈ,ਜਿਸ ਦੀ ਦੇਖਭਾਲ ਹੁਣ ਉਸ ਦੇ ਦਾਦਾ ਦਾਦੀ ਕਰਨਗੇ।
ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿੱਚੋਂ ਕੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਦੋ ਪ੍ਰੇਮੀ ਸ਼ਾਮਲ ਹਨ।